ਹਰਿਦੁਆਰ ’ਚ ਭਾਗਵਤ ਨੇ ਕਿਹਾ, ‘ਅਨੇਕਤਾ ’ਚ ਏਕਤਾ ਸਾਡੀ ਪ੍ਰੰਪਰਾ ਦਾ ਅੰਗ’
Tuesday, Aug 29, 2023 - 03:55 PM (IST)
ਹਰਿਦੁਆਰ (ਬਿਊਰੋ)– ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਿਰਦੇਸ਼ਕ ਮੋਹਨ ਭਾਗਵਤ ਨੇ ਕਿਹਾ ਕਿ ਅਨੇਕਤਾ ’ਚ ਏਕਤਾ ਸਾਡੀ ਪ੍ਰੰਪਰਾ ਦਾ ਹਿੱਸਾ ਹੈ। ਮਨੁੱਖ ਨੂੰ ਆਪਣੀ ਛੋਟੀ ਚੇਤਨਾ ਦਾ ਵਿਕਾਸ ਕਰਨਾ ਚਾਹੀਦਾ ਹੈ ਤਾਂ ਜੋ ਉਹ ਅਨੇਕਤਾ ’ਚ ਏਕਤਾ ਨੂੰ ਸਮਝ ਸਕੇ ਤੇ ਅਪਣਾ ਸਕੇ।
ਇਹ ਵੀ ਪੜ੍ਹੋ- ਹੁਣ ਸੂਰਜ ਵੱਲ ਭਾਰਤ ਦੀ ਵੱਡੀ ਛਾਲ, ਇਸਰੋ ਨੇ ਕੀਤਾ ਤਾਰੀਖ਼ ਤੇ ਟਾਈਮ ਦਾ ਐਲਾਨ
ਮੋਹਨ ਭਾਗਵਤ ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਿਆ ਵਿਖੇ ਜੀ-20 ਵਿਸ਼ੇ ’ਤੇ ਆਯੋਜਿਤ ਦੋ ਰੋਜ਼ਾ ਵਸੁਧੈਵ ਕੁਟੁੰਬਕਮ ਲੈਕਚਰ ਸੀਰੀਜ਼ ਦੇ ਦੂਜੇ ਦਿਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਤੇਜ ਦਾ ਪੁਜਾਰੀ ਹੈ। ਪੂਰੀ ਦੁਨੀਆ ’ਚ ਸ਼ਾਂਤੀ ਹੋਵੇ, ਇਸ ਦਿਸ਼ਾ ’ਚ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪੁਰਾਣੇ ਸਮਿਆਂ ’ਚ ਰਿਸ਼ੀ ਲੋਕ ਛੋਟੇ-ਛੋਟੇ ਸਿਖਲਾਈ ਕੇਂਦਰਾਂ ਰਾਹੀਂ ਲੋਕਾਂ ਨੂੰ ਸਿਖਲਾਈ ਦਿੰਦੇ ਸਨ।
ਇਸ ਕਾਰਨ ਉਹ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਰਹਿੰਦੇ ਸਨ। ਸਾਰੇ ਇਕ ਪਰਿਵਾਰ ਵਾਂਗ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਭਾਰਤ ਦੀ ਚੜ੍ਹਦੀ ਕਲਾ ਭਾਰਤ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਲਾਹੇਵੰਦ ਹੈ। ਇਹ ਬ੍ਰਹਮ ਸੱਭਿਆਚਾਰ ਹੈ।
ਇਹ ਵੀ ਪੜ੍ਹੋ- ਚੰਦਰਯਾਨ-3: ਇਸਰੋ ਨੇ ਦਿੱਤੀ ਵੱਡੀ ਖੁਸ਼ਖ਼ਬਰੀ, ਪ੍ਰਗਿਆਨ ਰੋਵਰ ਨੇ ਪਾਰ ਕੀਤੀ ਪਹਿਲੀ ਰੁਕਾਵਟ
ਦੂਜੇ ਪਾਸੇ ਇਸ ਮੌਕੇ ਵਾਈਸ ਚਾਂਸਲਰ ਚਿਨਮਯ ਪੰਡਯਾ, ਸਾਬਕਾ ਵਾਈਸ ਚਾਂਸਲਰ ਸ਼ਰਦ ਪਾਰਧੀ ਆਦਿ ਹਾਜ਼ਰ ਸਨ। ਇਸ ਤੋਂ ਪਹਿਲਾਂ ਸਰਸੰਘਚਾਲਕ ਨੇ ਯੂਨੀਵਰਸਿਟੀ ’ਚ ਪ੍ਰਗੇਸ਼ਵਰ ਮਹਾਦੇਵ ਦਾ ਅਭਿਸ਼ੇਕ ਕੀਤਾ ਤੇ ਸਮੁੱਚੇ ਸਮਾਜ ਦੀ ਤਰੱਕੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਚਿੱਟੇ ਚੰਦਨ ਦਾ ਬੂਟਾ ਵੀ ਲਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।