ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ
Wednesday, Aug 28, 2024 - 05:29 PM (IST)
ਮਹਾਰਾਸ਼ਟਰ- ਇਕ ਅਜਿਹਾ ਪਿੰਡ ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਕੀ ਭਾਰਤ 'ਚ ਅਜਿਹਾ ਕੋਈ ਪਿੰਡ ਹੋ ਸਕਦਾ ਹੈ? ਇਸ ਦਾ ਜਵਾਬ ਹੈ- ਹਾਂ। ਇਹ ਪਿੰਡ ਹੈ ਮਹਾਰਾਸ਼ਟਰ ਦਾ ਜਾਕੇਕੁਰਵਾੜੀ, ਜਿਸ ਨੇ ਸ਼ਰਾਬ ਅਤੇ ਤੰਬਾਕੂ ਨੂੰ ਪੂਰੀ ਤਰ੍ਹਾਂ ਤਿਆਗ ਕਰ ਦਿੱਤਾ ਹੈ। ਇਸ ਪਿੰਡ 'ਚ ਨਾ ਸਿਰਫ ਸ਼ਰਾਬ ਪੀਣਾ ਅਤੇ ਸਿਗਰਟਨੋਸ਼ੀ ਕਰਨਾ ਮਨਾ ਹੈ, ਸਗੋਂ ਕਿ ਇਨ੍ਹਾਂ ਨੂੰ ਵੇਚਣ ਦੀ ਵੀ ਇਜਾਜ਼ਤ ਨਹੀਂ ਹੈ। ਜਾਕੇਕੁਰਵਾੜੀ ਪਿੰਡ ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਦੀ ਉਮਰਗਾ ਤਹਿਸੀਲ 'ਚ ਸਥਿਤ ਹੈ। ਇੱਥੋਂ ਦੀ ਆਬਾਦੀ 1,594 ਹੈ।
ਇਹ ਵੀ ਪੜ੍ਹੋ- 'ਸਕੂਲ 'ਚ ਤਿਲਕ ਲਾ ਕੇ ਨਹੀਂ ਆਉਣਾ'; ਅਧਿਆਪਕਾ ਦਾ ਅਜਿਹਾ ਫਰਮਾਨ, ਵਿਦਿਆਰਥੀ ਪਰੇਸ਼ਾਨ
ਪਿੰਡ ਦੇ ਪ੍ਰਧਾਨ ਦੀ 4 ਸਾਲਾਂ ਦੀ ਮਿਹਨਤ ਲਿਆਈ ਰੰਗ
ਇੱਥੋਂ ਦੇ ਪਿੰਡ ਦਾ ਮੁਖੀ ਅਮਰ ਸੂਰਜਵੰਸ਼ੀ ਹੈ। ਅਮਰ ਸੂਰਜਵੰਸ਼ੀ ਦੀ ਅਗਵਾਈ ਹੇਠ 4 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਬਦਲਾਅ ਸੰਭਵ ਹੋਇਆ ਹੈ। ਨਾ ਸਿਰਫ਼ ਸ਼ਰਾਬੀ ਲੋਕਾਂ ਨੂੰ ਪਿੰਡ 'ਚ ਦਾਖ਼ਲ ਹੋਣ ਦੀ ਮਨਾਹੀ ਹੈ, ਸਗੋਂ ਬਾਹਰੋਂ ਸ਼ਰਾਬ ਲਿਆਉਣ ਦੀ ਵੀ ਮਨਾਹੀ ਹੈ। ਤੰਬਾਕੂ ਉਤਪਾਦਾਂ ਦੀ ਵਰਤੋਂ ਜਾਂ ਵੇਚਣ 'ਤੇ ਵੀ ਇੱਥੇ ਪੂਰੀ ਤਰ੍ਹਾਂ ਪਾਬੰਦੀ ਹੈ।
ਇਹ ਵੀ ਪੜ੍ਹੋ- ਸਕੂਲ ਬੰਦ ਰੱਖਣ ਦਾ ਆਦੇਸ਼, ਅਗਲੇ 24 ਘੰਟਿਆਂ 'ਚ ਦਿੱਲੀ, ਪੰਜਾਬ ਸਮੇਤ 14 ਸੂਬਿਆਂ 'ਚ ਮੀਂਹ ਦਾ ਅਲਰਟ
ਮੋਬਾਈਲ ਚਲਾਉਣ 'ਤੇ ਵੀ ਪਾਬੰਦੀ
ਇੰਨਾ ਹੀ ਨਹੀਂ ਇਸ ਪਿੰਡ ਨੇ ਇਕ ਹੋਰ ਅਹਿਮ ਕਦਮ ਚੁੱਕਿਆ ਹੈ। ਅੱਜ ਦੇ ਸਮੇਂ 'ਚ ਸਾਡੇ 'ਚੋਂ ਜ਼ਿਆਦਾਤਰ ਲੋਕ ਕੁਝ ਸਮੇਂ ਲਈ ਵੀ ਫੋਨ ਤੋਂ ਬਿਨਾਂ ਨਹੀਂ ਰਹਿ ਸਕਦੇ ਹਨ। ਇਸ ਲਈ ਸਾਡਾ ਬਹੁਤ ਸਾਰਾ ਸਮਾਂ ਵੀਡੀਓ ਦੇਖਣ ਅਤੇ ਸੋਸ਼ਲ ਮੀਡੀਆ 'ਤੇ ਬਿਤਾਉਣ ਵਿਚ ਬਰਬਾਦ ਹੁੰਦਾ ਹੈ। ਸਾਨੂੰ ਇਕ-ਦੂਜੇ ਨਾਲ ਗੱਲ ਕਰਨ ਦਾ ਸਮਾਂ ਵੀ ਨਹੀਂ ਮਿਲਦਾ ਪਰ ਇਸ ਪਿੰਡ 'ਚ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਫੋਨ ਵਰਤਣ 'ਤੇ ਪਾਬੰਦੀ ਹੈ। ਕਿਹਾ ਜਾਂਦਾ ਹੈ ਕਿ ਇਹ ਨਿਯਮ ਬੱਚਿਆਂ ਨੂੰ ਪੜ੍ਹਾਈ 'ਤੇ ਧਿਆਨ ਦੇਣ ਲਈ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਕੋਲਕਾਤਾ ਜਬਰ-ਜ਼ਿਨਾਹ ਤੇ ਕਤਲ ਕੇਸ 'ਤੇ ਰਾਸ਼ਟਰਪਤੀ ਨੇ ਕਿਹਾ- 'ਬਸ ਹੁਣ ਬਹੁਤ ਹੋ ਗਿਆ'
ਪਿੰਡ ਵਾਸੀਆਂ ਨੇ ਲਾਏ 5 ਹਜ਼ਾਰ ਰੁੱਖ
ਪਿੰਡ ਵਿਚ ਵਧੀਆ ਜਲ ਨਿਕਾਸੀ, ਬਜ਼ੁਰਗਾਂ ਲਈ ਬੈਠਣ ਅਤੇ ਗੱਲਬਾਤ ਕਰਨ ਲਈ ਬੈਂਚ ਆਦਿ ਸਹੂਲਤਾਂ ਹਨ। ਪਿੰਡ ਵਾਸੀਆਂ ਨੇ ਆਪਣੇ ਪਿੰਡ ਨੂੰ ਹਰਿਆ-ਭਰਿਆ ਰੱਖਣ ਲਈ 5 ਹਜ਼ਾਰ ਤੋਂ ਵੱਧ ਰੁੱਖ ਲਾਏ ਹਨ। ਇਸ ਤੋਂ ਇਲਾਵਾ ਸਾਰੇ ਤਿਉਹਾਰ ਪੂਰਾ ਪਿੰਡ ਮਿਲ ਕੇ ਮਨਾਉਂਦਾ ਹੈ। ਰਿਪੋਰਟਾਂ ਮੁਤਾਬਕ 4 ਸਾਲਾਂ ਵਿਚ ਇਹ ਪਿੰਡ ਮਹਾਰਾਸ਼ਟਰ ਦੇ ਆਦਰਸ਼ ਪਿੰਡਾਂ ਵਿਚੋਂ ਇਕ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8