ਚੰਦਰਯਾਨ-3 ਦਾ ਪ੍ਰੋਪਲਸ਼ਨ ਮਾਡਿਊਲ ਪੰਧ ’ਚ ਸਥਾਪਿਤ

Wednesday, Dec 06, 2023 - 01:00 PM (IST)

ਬੈਂਗਲੁਰੂ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ (ਪੀ. ਐੱਮ.) ਨੂੰ ਇਕ ਅਨੋਖੇ ਪ੍ਰਯੋਗ ਤਹਿਤ ਚੰਦਰਮਾ ਦੇ ਪੰਧ ਤੋਂ ਧਰਤੀ ਦੇ ਆਸ-ਪਾਸ ਦੇ ਇਕ ਪੰਧ ’ਚ ਸਥਾਪਿਤ ਕੀਤਾ ਹੈ।

ਚੰਦਰਯਾਨ-3 ਮਿਸ਼ਨ ਦਾ ਮੁੱਖ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਦੇ ਨੇੜੇ ਸਾਫਟ ਲੈਂਡਿੰਗ ਕਰਨਾ ਅਤੇ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ’ਤੇ ਲੱਗੇ ਯੰਤਰਾਂ ਦੀ ਵਰਤੋਂ ਕਰ ਕੇ ਨਵੇਂ-ਨਵੇਂ ਪ੍ਰਯੋਗ ਕਰਨਾ ਸੀ।

ਇਸ ਪੁਲਾੜ ਵਾਹਨ ਨੂੰ ਐੱਲ. ਵੀ. ਐੱਮ.3-ਐੱਮ4 ਰਾਕੇਟ ਰਾਹੀਂ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 14 ਜੁਲਾਈ 2023 ਨੂੰ ਲਾਂਚ ਕੀਤਾ ਗਿਆ ਸੀ।ਲੈਂਡਰ ਵਿਕਰਮ ਨੇ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ’ਤੇ ਇਤਿਹਾਸਕ ਲੈਂਡਿੰਗ ਕੀਤੀ ਸੀ ਅਤੇ ਬਾਅਦ ’ਚ ਪ੍ਰਗਿਆਨ ਨੂੰ ਉਤਾਰਿਆ ਗਿਆ ਸੀ।

ਇਸਰੋ ਨੇ ਇਕ ਬਿਆਨ ’ਚ ਕਿਹਾ ਕਿ ਚੰਦਰਯਾਨ-3 ਮਿਸ਼ਨ ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਹਾਸਲ ਕਰ ਲਿਆ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਪ੍ਰੋਪਲਸ਼ਨ ਮਾਡਿਊਲ ਦਾ ਮੁੱਖ ਉਦੇਸ਼ ਜੀਓਸਟੇਸ਼ਨਰੀ ਟ੍ਰਾਂਸਫਰ ਆਰਬਿਟ (ਜੀ. ਟੀ. ਓ.) ਤੋਂ ਲੈਂਡਰ ਮਾਡਿਊਲ ਨੂੰ ਚੰਦਰਮਾ ਦੇ ਆਖਰੀ ਧਰੁਵੀ ਗੋਲਾਕਾਰ ਪੰਧ ਤੱਕ ਪਹੁੰਚਾਉਣਾ ਅਤੇ ਲੈਂਡਰ ਨੂੰ ਵੱਖ ਕਰਨਾ ਸੀ।


Rakesh

Content Editor

Related News