ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੇ ਘਰ ਗੂੰਜੀਆਂ ਕਿਲਕਾਰੀਆਂ ! ਪੋਸਟ ਰਾਹੀਂ ਸਾਂਝੀ ਕੀਤੀ ਖੁਸ਼ੀ

Thursday, Oct 08, 2026 - 01:10 PM (IST)

ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੇ ਘਰ ਗੂੰਜੀਆਂ ਕਿਲਕਾਰੀਆਂ ! ਪੋਸਟ ਰਾਹੀਂ ਸਾਂਝੀ ਕੀਤੀ ਖੁਸ਼ੀ

ਭੋਪਾਲ : ਕੇਂਦਰੀ ਮੰਤਰੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਪਰਿਵਾਰ ਵਿਚ ਇਕ ਵਾਰ ਫਿਰ ਤੋਂ ਖੁਸ਼ੀਆਂ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਦੇ ਛੋਟੇ ਪੁੱਤਰ ਕੁਨਾਲ ਸਿੰਘ ਚੌਹਾਨ ਅਤੇ ਨੂੰਹ ਰਿਧੀ ਦੇ ਘਰ ਇਕ ਪੁੱਤਰ ਨੂੰ ਜਨਮ ਹੋਇਆ ਹੈ। ਪਰਿਵਾਰ ਨੇ ਆਪਣੇ ਨਵ-ਜਨਮੇ ਬੱਚੇ ਦਾ ਨਾਮ ਅਹਾਨ ਰੱਖਿਆ ਹੈ। ਪੋਤੇ ਦੇ ਜਨਮ ਹੋਣ ਦੀ ਖ਼ੁਸ਼ੀ ਵਿਚ ਸ਼ਿਵਰਾਜ ਸਿੰਘ ਚੌਹਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਸ਼ਿਵਰਾਜ ਚੌਹਾਨ ਨੇ ਵੀਰਵਾਰ ਵਾਲੇ ਦਿਨ ਸਵੇਰੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕਰਕੇ ਪਰਿਵਾਰ ਵਿਚ ਆਏ ਨੰਨੇ ਮਹਿਮਾਨ ਦੀ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ

PunjabKesari

ਉਨ੍ਹਾਂ ਦੱਸਿਆ ਕਿ ਨਵਜਨਮੇ ਪੋਤੇ ਆਹਾਨ ਦੇ ਆਉਣ ਨਾਲ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਬਣ ਗਿਆ। ਉਨ੍ਹਾਂ ਦੇ ਘਰ ਵਿਚ ਪੈਦਾ ਹੋਏ ਪੋਤੇ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਸਾਧਨਾ ਚੌਹਾਨ ਨੂੰ ਇੱਕ ਵਾਰ ਫਿਰ ਦਾਦਾ-ਦਾਦੀ ਬਣਨ ਦੀ ਖੁਸ਼ੀ ਮਿਲੀ ਹੈ। ਅਹਾਨ ਦਾ ਆਉਣਾ ਪਰਿਵਾਰ ਲਈ ਵੀ ਖਾਸ ਹੈ, ਕਿਉਂਕਿ ਇਸ ਸਾਲ ਚੌਹਾਨ ਪਰਿਵਾਰ ਨੇ ਦੂਜੀ ਵਾਰ ਬੱਚੇ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਉਨ੍ਹਾਂ ਦੇ ਵੱਡੇ ਪੁੱਤਰ ਕਾਰਤੀਕੇਯ ਸਿੰਘ ਚੌਹਾਨ ਅਤੇ ਅਮਾਨਤ ਦੇ ਘਰ ਇੱਕ ਧੀ ਦਾ ਜਨਮ ਹੋਇਆ ਸੀ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੱਡੇ ਪੁੱਤਰ ਕਾਰਤੀਕੇਯ ਸਿੰਘ ਚੌਹਾਨ ਅਤੇ ਅਮਾਨਤ ਦੇ ਘਰ ਇੱਕ ਧੀ ਦਾ ਜਨਮ ਹੋਇਆ ਸੀ।

ਇਹ ਵੀ ਪੜ੍ਹੋ : 10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ

ਅਹਾਨ ਦੇ ਜਨਮ ਨਾਲ ਪਰਿਵਾਰ ਦੇ ਰਿਸ਼ਤੇ ਹੋਰ ਵੀ ਖਾਸ ਹੋ ਗਏ ਹਨ। ਕਾਰਤੀਕੇਯ ਅਤੇ ਅਮਾਨਤ ਹੁਣ ਅਹਾਨ ਦੇ ਵੱਡੇ ਪਿਤਾ ਅਤੇ ਵੱਡੀ ਮਾਂ ਬਣ ਗਏ ਹਨ। ਇਸ ਦੇ ਨਾਲ ਹੀ ਸ਼ਿਵਰਾਜ ਸਿੰਘ ਚੌਹਾਨ ਦੀ ਪੋਤੀ ਇਲਾ ਨੂੰ ਉਸਦਾ ਛੋਟਾ ਭਰਾ ਮਿਲ ਗਿਆ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਅਹਾਨ ਦੇ ਜਨਮ ਨੂੰ ਪਰਿਵਾਰ ਲਈ ਪਰਮਾਤਮਾ ਦਾ ਆਸ਼ੀਰਵਾਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚੇ ਦੇ ਹਾਸੇ ਨੇ ਘਰ ਨੂੰ ਪਿਆਰ ਅਤੇ ਖੁਸ਼ੀ ਨਾਲ ਭਰ ਦਿੱਤਾ ਹੈ। ਪਰਿਵਾਰ ਨੇ ਇਸ ਖਾਸ ਮੌਕੇ ਅਹਾਨ ਦੇ ਨਾਨਾ-ਨਾਨੀ ਸੰਦੀਪ ਜੈਨ ਅਤੇ ਸਵਾਤੀ ਜੈਨ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News