ਮੇਰਾ ਮੰਨਣਾ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖੁਦਕੁਸ਼ੀ ਨਹੀਂ, ਕਤਲ ਹੈ : ਕੇਂਦਰੀ ਮੰਤਰੀ

08/28/2020 4:26:36 PM

ਨਵੀਂ ਦਿੱਲੀ : ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦਾ ਮੰਨਣਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖ਼ੁਦਕੁਸ਼ੀ ਨਾਲ ਨਹੀਂ, ਸਗੋਂ ਕਤਲ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਪਰਿਵਾਰ ਨਿਆਂ ਮੰਗਦਾ ਹੈ ਅਤੇ ਉਹ ਸੀ.ਬੀ.ਆਈ. ਜਾਂਚ ਤੋਂ ਸੰਤੁਸ਼ਟ ਹਨ। ਧਿਆਨਦੇਣ ਯੋਗ ਹੈ ਕਿ ਇਕ ਕੇਂਦਰੀ ਮੰਤਰੀ ਦਾ ਇਹ ਬਿਆਨ ਇਸ ਕੇਸ ਨੂੰ ਲੈ ਕੇ ਹੋ ਰਹੀ ਹੈ ਬਹਿਸ ਨੂੰ ਹੋਰ ਤੇਜ਼ ਕਰ ਸਕਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਨੂੰ ਚਾਹੁੰਣ ਵਾਲਿਆਂ ਵਿਚ ਇਕ ਵੱਡਾ ਵਰਗ ਇਹੀ ਮੰਨ ਕੇ ਚੱਲ ਰਿਹਾ ਹੈ ਕਿ ਇਹ ਕੇਸ ਕਤਲ ਦਾ ਮਾਮਲਾ ਹੈ। ਕਈ ਵਿਵਾਦਾਂ ਅਤੇ ਬਿਆਨਾਂ ਦੇ ਬਾਅਦ ਆਖ਼ਿਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਅਦ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਹੈ। ਸੀ.ਬੀ.ਆਈ. ਨੇ ਵੀ ਕੇਸ ਨੂੰ ਹੱਥ ਵਿਚ ਲੈਂਦੇ ਹੀ ਕਈ ਲੋਕਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।

 

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਮਿਲੇਗਾ ਆਖ਼ਰੀ ਮੌਕਾ

ਇਸ ਕੜੀ ਵਿਚ ਅਦਾਕਾਰਾ ਰਿਆ ਚੱਕਰਵਰਤੀ ਤੋਂ ਸੀ.ਬੀ.ਆਈ. ਪੁੱਛਗਿੱਛ ਲਈ ਡੀ.ਆਰ.ਡੀ.ਓ. ਮਹਿਮਾਨ ਘਰ ਵਿਚ ਪੁੱਛਗਿਛ ਕਰ ਰਹੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਪਹਿਲਾ ਮੌਕਾ ਹੈ ਜਦੋਂ ਅਦਾਕਾਰ ਦੀ ਮੌਤ ਦੇ ਮਾਮਲੇ ਵਿਚ ਸੀ.ਬੀ.ਆਈ. 28 ਸਾਲਾ ਰਿਆ ਚੱਕਰਵਰਤੀ ਤੋਂ ਪੁੱਛਗਿਛ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਰਿਆ ਚੱਕਰਵਰਤੀ ਨੂੰ ਸ਼ੁੱਕਰਵਾਰ ਸਵੇਰੇ ਸਾਢੇ 10 ਵਜੇ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਏਜੰਸੀ ਨੇ ਤਲਬ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਹ ਉਪ ਨਗਰੀਸਾਂਤਾ ਕਰੂਜ ਸਥਿਤ ਡੀ.ਆਰ.ਡੀ.ਓ. ਮਹਿਮਾਨ ਘਰ ਜਾਣ ਲਈ ਸਵੇਰੇ 10 ਵਜੇ ਆਪਣੇ ਘਰੋਂ ਨਿਕਲੀ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ 24 ਘੰਟੇ ਅੰਦਰ ਵਾਪਸੀ 'ਤੇ ਮਿਲਣ ਵਾਲਾ ਡਿਸਕਾਊਂਟ ਖ਼ਤਮ, ਸਿਰਫ਼ ਇਨ੍ਹਾਂ ਨੂੰ ਮਿਲੇਗਾ ਫ਼ਾਇਦਾ

ਵੀਰਵਾਰ ਨੂੰ ਏਜੰਸੀ ਨੇ ਰਿਆ ਦੇ ਭਰਾ ਸ਼ੌਵਿਕ ਚੱਕਰਵਰਤੀ ਦਾ ਬਿਆਨ ਦਰਜ ਕੀਤਾ ਸੀ। ਏਜੰਸੀ ਨੇ ਸ਼ੌਵਿਕ ਤੋਂ 8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਕਰਕੇ ਉਨ੍ਹਾਂ ਦਾ ਬਿਆਨ ਦਰਜ ਕੀਤਾ। ਸੀ.ਬੀ.ਆਈ. ਇਸ ਮਾਮਲੇ ਵਿਚ ਹੁਣ ਤੱਕ ਅਦਾਕਾਰ ਨਾਲ ਫਲੈਟ ਵਿਚ ਰਹਿਣ ਵਾਲੇ ਉਨ੍ਹਾਂ ਦੇ ਦੋਸਤ ਸਿੱਧਾਰਥ ਪਿਠਾਨੀ, ਖਾਣਾ ਬਣਾਉਣ ਵਾਲੇ ਨੀਰਜ ਸਿੰਘ ਅਤੇ ਘਰੇਲੂ ਸਹਾਇਕ ਦੀਪੇਸ਼ ਸਾਵੰਤ ਅਤੇ ਹੋਰਾਂ ਤੋਂ ਪੁੱਛਗਿਛ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਪੇਜੇ ਸਪਿਰਾਨਾਕ ਨੇ ਸ਼ੁਰੂ ਕੀਤੀ ਕੋਚਿੰਗ ਕਲਾਸ, ਤੰਗ ਕੱਪੜਿਆਂ ਕਾਰਨ ਰਹਿੰਦੀ ਹੈ ਚਰਚਾ 'ਚ, ਵੇਖੋ ਵੀਡੀਓ

ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੇ ਜਾਣ ਦਾ ਰਸਤਾ ਸਾਫ਼ ਕਰ ਦਿੱਤਾ ਸੀ। ਰਾਜਪੂਤ ਦੇ ਪਿਤਾ ਨੇ ਪਟਨਾ ਵਿਚ ਰਿਆ ਅਤੇ ਹੋਰਾਂ 'ਤੇ ਅਦਾਕਾਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਪੈਸਿਆਂ ਦੀ ਹੇਰਾਫੇਰੀ ਕਰਣ ਦਾ ਦੋਸ਼ ਲਗਾਉਂਦੇ ਹੋਏ ਪਟੀਸ਼ਨ ਦਰਜ ਕਰਾਈ ਸੀ। 34 ਸਾਲਾ ਅਦਾਕਾਰ 14 ਜੂਨ ਨੂੰ ਉਪ ਨਗਰੀ ਬਾਂਦਰਾ 'ਚ ਮ੍ਰਿਤਕ ਹਾਲਤ 'ਚ ਮਿਲਿਆ ਸੀ।


cherry

Content Editor

Related News