ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ

Friday, Jun 16, 2023 - 10:09 AM (IST)

ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ

ਇੰਫਾਲ- ਉੱਤਰ-ਪੂਰਬੀ ਰਾਜ ਮਨੀਪੁਰ 'ਚ ਇੱਕ ਵਾਰ ਫਿਰ ਹਿੰਸਾ ਦੇਖਣ ਨੂੰ ਮਿਲੀ ਹੈ। ਤਾਜ਼ਾ ਘਟਨਾ ਇੰਫਾਲ ਦੇ ਕੋਂਗਬਾ ਦੀ ਹੈ, ਜਿੱਥੇ ਕੁਝ ਲੋਕਾਂ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਆਰ.ਕੇ. ਰੰਜਨ ਸਿੰਘ ਦੇ ਘਰ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਕੇਂਦਰੀ ਮੰਤਰੀ ਘਰ ਨਹੀਂ ਸਨ।
ਮੰਤਰੀ ਨੇ ਕਿਹਾ- ਇਹ ਅਣਮਨੁੱਖੀ ਹੈ, ਸ਼ਾਂਤੀ ਬਣਾਏ ਰੱਖਣ ਲੋਕ ਇਸ ਘਟਨਾ 'ਤੇ ਰਾਜਕੁਮਾਰ ਰੰਜਨ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ- ਮੇਰੇ ਗ੍ਰਹਿ ਰਾਜ 'ਚ ਕੀ ਹੋ ਰਿਹਾ ਹੈ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਮੈਂ ਅਜੇ ਵੀ ਸ਼ਾਂਤੀ ਦੀ ਅਪੀਲ ਕਰਦਾ ਰਹਾਂਗਾ।

ਅਜਿਹੀ ਹਿੰਸਾ 'ਚ ਸ਼ਾਮਲ ਲੋਕ ਬਿਲਕੁਲ ਅਣਮਨੁੱਖੀ ਹਨ। ਮੈਂ ਇਸ ਸਮੇਂ ਅਧਿਕਾਰਕ ਕੰਮ ਲਈ ਕੇਰਲ 'ਚ ਹਾਂ। ਸ਼ੁਕਰ ਹੈ ਕਿ ਬੀਤੀ ਰਾਤ ਮੇਰੇ ਇੰਫਾਲ ਘਰ 'ਚ ਕੋਈ ਜ਼ਖਮੀ ਨਹੀਂ ਹੋਇਆ। ਬਦਮਾਸ਼ ਪੈਟਰੋਲ ਬੰਬ ਲੈ ਕੇ ਆਏ ਸਨ ਅਤੇ ਮੇਰੇ ਘਰ ਦੀ ਹੇਠਲੀ ਅਤੇ ਪਹਿਲੀ ਮੰਜ਼ਿਲ ਨੂੰ ਨੁਕਸਾਨ ਪਹੁੰਚਾਇਆ ਹੈ।

ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਕਰਫਿਊ ਦੇ ਬਾਵਜੂਦ ਹੋਈ ਹਿੰਸਾ

ਇੰਫਾਲ 'ਚ ਕਰਫਿਊ ਦੇ ਬਾਵਜੂਦ ਵੀ ਭੀੜ ਮੰਤਰੀ ਦੇ ਘਰ ਪਹੁੰਚ ਗਈ ਸੀ। ਮੰਤਰੀ ਦੀ ਰਿਹਾਇਸ਼ 'ਤੇ ਤਾਇਨਾਤ ਸੁਰੱਖਿਆ ਕਰਮੀਆਂ ਦੀ ਗਿਣਤੀ ਭੀੜ ਨਾਲੋਂ ਜ਼ਿਆਦਾ ਸੀ ਪਰ ਉਹ ਵੀ ਹਿੰਸਾ ਨੂੰ ਰੋਕਣ 'ਚ ਨਾਕਾਮ ਰਹੇ।

ਇਹ ਵੀ ਪੜ੍ਹੋ:  ਖ਼ਤਰਨਾਕ ਤੂਫ਼ਾਨ 'ਬਿਪਰਜੋਏ' ਦੀ ਭਾਰਤ 'ਚ ਦਸਤਕ, ਲੱਗੀ ਧਾਰਾ-144, ਚਿਤਾਵਨੀ ਜਾਰੀ
ਪਿਛਲੇ ਮਹੀਨੇ ਵੀ ਮੰਤਰੀ 'ਤੇ ਹੋਇਆ ਸੀ ਹਮਲਾ
ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ ਵੀ ਮੰਤਰੀ 'ਤੇ ਅਜਿਹਾ ਹੀ ਹਮਲਾ ਹੋਇਆ ਸੀ। ਮਈ 'ਚ ਹੋਏ ਹਮਲੇ ਦੌਰਾਨ ਸੁਰੱਖਿਆ ਕਰਮੀਆਂ ਨੇ ਭੀੜ ਨੂੰ ਖਿੰਡਾਉਣ ਲਈ ਹਵਾ 'ਚ ਗੋਲੀਆਂ ਚਲਾਈਆਂ ਸਨ।

ਇਹ ਵੀ ਪੜ੍ਹੋ: ਅਫਰੀਕਾ 'ਚ ਕਾਰੋਬਾਰ ਦੇ ਮੌਕੇ ਤਲਾਸ਼ ਰਹੀਆਂ ਹਨ ਭਾਰਤੀਆਂ ਕੰਪਨੀਆਂ : ਗੋਇਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News