ਕੇਂਦਰੀ ਖੇਤੀਬਾੜੀ ਰਾਜ ਮੰਤਰੀ ਚੌਧਰੀ ਕੋਰੋਨਾ ਪਾਜ਼ੇਟਿਵ

Sunday, Aug 09, 2020 - 02:26 AM (IST)

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਚੌਧਰੀ ਕੋਰੋਨਾ ਪਾਜ਼ੇਟਿਵ

ਜੈਸਲਮੇਰ : ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹ ਜੋਧਪੁਰ ਦੇ ਏਮਜ਼ 'ਚ ਦਾਖਲ ਹੋਏ ਹਨ। ਚੌਧਰੀ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ‘‘ਬੀਤੀ ਰਾਤ ਸ਼ੁਰੂਆਤੀ ਲੱਛਣ ਨਜ਼ਰ ਆਉਣ 'ਤੇ ਮੇਰੀ ਸਿਹਤ ਦੀ ਜਾਂਚ ਤੋਂ ਬਾਅਦ ਰਿਪੋਰਟ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਬੀਤੇ ਕੁੱਝ ਦਿਨਾਂ 'ਚ ਮੇਰੇ ਨਾਲ ਸੰਪਰਕ 'ਚ ਆਏ ਸਾਰੇ ਦੋਸਤ ਆਪਣੇ ਪਰਿਵਾਰ ਵਾਲਿਆਂ ਤੋਂ ਦੂਰੀ ਬਣਾਏ ਰੱਖਣ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ।’’ ਜ਼ਿਕਰਯੋਗ ਹੈ ਕਿ ਆਪਣੇ ਸੰਸਦੀ ਖੇਤਰ ਜੈਸਲਮੇਰ ਦੇ 3 ਦਿਨਾਂ ਦੌਰੇ 'ਤੇ ਆਏ ਕੇਂਦਰੀ ਮੰਤਰੀ ਚੌਧਰੀ ਨੇ ਹਾਲ ਹੀ 'ਚ ਕਈ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦਿੱਲੀ ਦੇ ਏਮਜ਼ 'ਚ ਆਪਣਾ ਸੈਂਪਲ ਦਿੱਤਾ ਸੀ।
 


author

Inder Prajapati

Content Editor

Related News