ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਯਾਗਰਾਜ ''ਚ ਕੀਤੀ ''ਸਵੱਛ ਭਾਰਤ ਮਿਸ਼ਨ 2.0'' ਦੀ ਸ਼ੁਰੂਆਤ

Friday, Oct 01, 2021 - 07:52 PM (IST)

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਯਾਗਰਾਜ ''ਚ ਕੀਤੀ ''ਸਵੱਛ ਭਾਰਤ ਮਿਸ਼ਨ 2.0'' ਦੀ ਸ਼ੁਰੂਆਤ

ਪ੍ਰਯਾਗਰਾਜ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਰਾਸ਼ਟਰੀ ਤਕਨਾਲੋਜੀ ਸੰਸਥਾ 'ਚ ਅੱਜ ਤੋਂ ਸ਼ੁਰੂ ਹੋ ਕੇ 31 ਅਕਤੂਬਰ ਤੱਕ ਚੱਲਣ ਵਾਲੇ ਇਕ ਮਹੀਨੇ ਦੇ ਰਾਸ਼ਟਰਵਿਆਪੀ 'ਸਵੱਛ ਭਾਰਤ ਮੁਹਿੰਮ' ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਦੀ ਸ਼ੁਰੂਆਤ ਲਈ ਸੰਗਮ ਨਗਰੀ ਤੋਂ ਚੰਗੀ ਥਾਂ ਨਹੀਂ ਹੋ ਸਕਦੀ। ਅਨੁਰਾਗ ਠਾਕੁਰ ਨੇ ਅਪੀਲ ਕੀਤੀ ਕਿ ਸਾਰੇ ਲੋਕ ਇਸ ਅਕਤੂਬਰ ਤੋਂ 31 ਅਕਤੂਬਰ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ 'ਚ ਹਿੱਸਾ ਜ਼ਰੂਰ ਲੈਣ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ

PunjabKesari

ਅਨੁਰਾਗ ਠਾਕੁਰ ਨੇ ਕਿਹਾ ਕਿ ਅੱਜ ਤੋਂ 31 ਅਕਤੂਬਰ ਤੱਕ ਦੇਸ਼ ਦੇ ਹਰ ਜ਼ਿਲ੍ਹੇ, ਹਰ ਪਿੰਡ ਅਤੇ ਹਰ ਪੰਚਾਇਤ 'ਚ ਮੁਹਿੰਮ ਚੱਲੇਗੀ। ਰੋਜ਼ਾਨਾ ਮੁਲਾਂਕਣ ਹੋਵੇਗਾ ਕਿ ਕਿਸ ਪੰਚਾਇਤ ਦੇ ਕਿਸ ਪਿੰਡ ਨੇ ਸਭ ਤੋਂ ਚੰਗੀ ਸਵੱਛਤਾ ਮੁਹਿੰਮ ਚਲਾਈ ਹੈ। ਮਹਾਤਮਾ ਗਾਂਧੀ ਨੇ ਸੰਦੇਸ਼ ਨੂੰ ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਭੁੱਲਦੀ ਗਈ। ਸਵੱਛਤਾ ਨਾਲ ਗੰਦਗੀ ਵੱਲ ਲਿਜਾਣਾ ਸ਼ੁਰੂ ਹੋ ਗਿਆ। ਕਾਸ਼ ਉਹ ਸੋਚ ਲਗਾਤਾਰ ਚੱਲਦੀ ਰਹੀ ਹੁੰਦੀ ਤਾਂ ਅੱਜ ਇਹ ਮੁਹਿੰਮ ਨਹੀਂ ਕਰਨੀ ਪੈਂਦੀ ਪਰ ਅਜੇ ਵੀ ਦੇਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਚੀਨ ਨੇ ਰਾਸ਼ਟਰੀ ਦਿਵਸ 'ਤੇ ਤਾਈਵਾਨ ਵੱਲ ਭੇਜੇ 25 ਲੜਾਕੂ ਜਹਾਜ਼

PunjabKesari

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ ਅਰਬਨ 2.0 ਅਤੇ ਅ੍ਰਮਿਤ 2.0 ਪ੍ਰੋਗਰਾਮ ਦੀ ਸ਼ੁੱਕਰਵਾਰ ਨੂੰ ਸ਼ੁਰੂਆਤ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਪੀ.ਐੱਮ. ਮੋਦੀ ਨੇ ਕਿਹਾ ਕਿ ਸਵੱਛਤਾ ਮੁਹਿੰਮ ਨੂੰ ਮਜ਼ਬੂਤੀ ਦੇਣ ਦੀ ਬੀੜਾ ਹੁਣ ਨਵੀਂ ਪੀੜ੍ਹੀ ਨੇ ਚੁੱਕ ਲਿਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਸਫਾਈ ਦੇ ਮਾਮਲੇ 'ਚ ਨੌਜਵਾਨ ਪਹਿਲ ਕਰ ਰਹੇ ਹਨ।

ਇਹ ਵੀ ਪੜ੍ਹੋ : ਬਹਿਰੀਨ ਤੇ ਇਜ਼ਰਾਈਲ ਨੇ ਸੰਬੰਧਾਂ ਨੂੰ ਕੀਤਾ ਮਜ਼ਬੂਤ, ਮਨਾਮਾ 'ਚ ਪਹਿਲੀ ਵਾਰ ਦੂਤਘਰ ਦੀ ਕੀਤੀ ਸ਼ੁਰੂਆਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News