ਕੋਰੋਨਾ ’ਤੇ ਕੇਂਦਰ ਦਾ ਵੱਡਾ ਬਿਆਨ: ‘ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਜਾਰੀ, ਤਿਉਹਾਰਾਂ ’ਤੇ ਸਾਵਧਾਨੀ ਜ਼ਰੂਰੀ’

Friday, Sep 10, 2021 - 11:00 AM (IST)

ਕੋਰੋਨਾ ’ਤੇ ਕੇਂਦਰ ਦਾ ਵੱਡਾ ਬਿਆਨ: ‘ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਜਾਰੀ, ਤਿਉਹਾਰਾਂ ’ਤੇ ਸਾਵਧਾਨੀ ਜ਼ਰੂਰੀ’

ਨਵੀਂ ਦਿੱਲੀ– ਦੇਸ਼ ਵਿਚ ਕੋਰੋਨਾ ਦੇ ਵਧਦੇ-ਘਟਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਮਹਾਮਾਰੀ ਦੀ ਦੂਜੀ ਲਹਿਰ ’ਤੇ ਵੱਡਾ ਬਿਆਨ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਅਜੇ ਵੀ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਹਾਲਤ ’ਚ ਤਿਉਹਾਰ ਮਨਾਉਣ ਦੌਰਾਨ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਭੀੜ ਤੋਂ ਬਚਣਾ ਪਵੇਗਾ। ਕੇਂਦਰੀ ਸਿਹਤ ਸਕੱਤਰ ਬਲਰਾਮ ਭਾਰਗਵ ਨੇ ਕਿਹਾ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ’ਚ 43,263 ਮਾਮਲੇ ਦਰਜ ਕੀਤੇ ਗਏ ਹਨ। ਕੇਰਲ ਵਿਚ 32 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਪਿਛਲੇ ਹਫਤੇ ਆਏ ਕੁਲ ਕੋਰੋਨਾ ਪ੍ਰਭਾਵਿਤਾਂ ਦੇ 68 ਫੀਸਦੀ ਮਾਮਲੇ ਕੇਰਲ ਵਿਚ ਹੀ ਰਿਪੋਰਟ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ 35 ਜ਼ਿਲਿਆਂ ਵਿਚ ਅਜੇ ਵੀ ਕੋਰੋਨਾ ਦੀ ਹਫਤਾਵਾਰੀ ਇਨਫੈਕਸ਼ਨ ਦਰ 10 ਫੀਸਦੀ ਤੋਂ ਵੱਧ ਹੈ। ਇਸੇ ਤਰ੍ਹਾਂ 30 ਜ਼ਿਲੇ ਅਜਿਹੇ ਹਨ, ਜਿਨ੍ਹਾਂ ਵਿਚ ਹਫਤਾਵਾਰੀ ਇਨਫੈਕਸ਼ਨ ਦਰ 5 ਤੋਂ 10 ਫੀਸਦੀ ਦੇ ਵਿਚਕਾਰ ਹੈ।

ਉਨ੍ਹਾਂ ਦੱਸਿਆ ਕਿ ਅਸੀਂ ਦੇਸ਼ ਵਿਚ ਹੁਣ ਤਕ ਵੈਕਸੀਨ ਦੀਆਂ 72 ਕਰੋੜ ਡੋਜ਼ ਲਾ ਚੁੱਕੇ ਹਾਂ। ਮਈ ਵਿਚ ਅਸੀਂ ਔਸਤ 20 ਲੱਖ ਟੀਕੇ ਰੋਜ਼ਾਨਾ ਲਾਉਂਦੇ ਸੀ। ਸਤੰਬਰ ਵਿਚ ਅਸੀਂ 78 ਲੱਖ ਟੀਕੇ ਰੋਜ਼ਾਨਾ ਔਸਤ ਲਾ ਰਹੇ ਹਾਂ। ਦੂਜੇ ਪਾਸੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾਲ ਨੇ ਦੱਸਿਆ ਕਿ ਹੁਣ ਤਕ 18 ਸਾਲ ਤੋਂ ਵੱਧ ਉਮਰ ਦੇ 58 ਫੀਸਦੀ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਇਨ੍ਹਾਂ ਵਿਚੋਂ 1 ਫੀਸਦੀ ਲੋਕਾਂ ਨੇ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਵੀ ਲਵਾ ਲਈ ਹੈ।


author

Rakesh

Content Editor

Related News