ਕੇਂਦਰ ਸਰਕਾਰ ਨੇ ਕਰਨਾਟਕ ਤੇ ਬਿਹਾਰ ਲਈ 1813 ਕਰੋੜ ਰੁਪਏ ਦੀ ਵਾਧੂ ਸਹਾਇਤਾ ਨੂੰ ਦਿੱਤੀ ਮਨਜ਼ੂਰੀ

Friday, Oct 04, 2019 - 10:35 PM (IST)

ਕੇਂਦਰ ਸਰਕਾਰ ਨੇ ਕਰਨਾਟਕ ਤੇ ਬਿਹਾਰ ਲਈ 1813 ਕਰੋੜ ਰੁਪਏ ਦੀ ਵਾਧੂ ਸਹਾਇਤਾ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ — ਬਿਹਾਰ ਇਨ੍ਹਾਂ ਦਿਨੀਂ ਭਿਆਨਕ ਹੜ੍ਹ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਤਿੰਨ ਦਿਨ ਤੋਂ ਘਰ 'ਚ ਕੈਦ ਰਹੇ ਅਤੇ ਉਨ੍ਹਾਂ ਨੂੰ ਰੈਸਕਿਊ ਕਰ ਕੇ ਬਾਹਰ ਕੱਢਣਾ ਪਿਆ। ਪੂਰੇ ਬਿਹਾਰ 'ਚ ਹੜ੍ਹ ਅਤੇ ਇਸ ਤੋਂ ਪੈਦਾ ਹੋਏ ਹਾਲਾਤ ਕਾਰਨ 27 ਤੋਂ 29 ਸਤੰਬਰ ਵਿਚਾਲੇ 73 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਜਿਹੇ 'ਚ ਕੇਂਦਰ ਸਰਕਾਰ ਨੇ ਕਰਨਾਟਕ ਤੇ ਬਿਹਾਰ ਲਈ 1813 ਕਰੋੜ ਦੀ ਵਾਧੂ ਸਹਾਇਤਾ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ। ਜਿਸ 'ਚ ਸਰਕਾਰ ਨੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੰਡ ਨਾਲ ਬਿਹਾਰ ਨੂੰ 400 ਕਰੋੜ ਅਤੇ ਕਰਨਾਟਕ ਨੂੰ 1200 ਕਰੋੜ ਰੁਪਏ ਦੇ ਪੇਸ਼ਗੀ ਭੁਗਤਾਨ ਦਾ ਐਲਾਨ ਕੀਤਾ ਹੈ। ਉਥੇ ਹੀ ਕੇਂਦਰ ਸਰਕਾਰ ਨੇ ਬਿਹਾਰ ਦੇ ਐੱਸ.ਡੀ.ਆਰ.ਐੱਫ. ਲਈ ਆਪਣੇ ਹਿੱਸੇ ਦੀ ਦੂਜੀ ਕਿਸ਼ਤ ਨੂੰ ਪੇਸ਼ਗੀ ਰੂਪ ਨਾਲ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਸੂਬੇ ਨੂੰ 213.75 ਕਰੋੜ ਰੁਪਏ ਮਿਲਣਗੇ।


author

Inder Prajapati

Content Editor

Related News