ਕੇਂਦਰੀ ਕੈਬਨਿਟ ਨੇ 2026-27 ਦੇ ਬਜਟ ਨੂੰ ਦਿੱਤੀ ਮਨਜ਼ੂਰੀ
Sunday, Feb 01, 2026 - 11:05 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ 'ਚ ਐਤਵਾਰ ਨੰ ਵਿੱਤ ਸਾਲ 2026-27 ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮਨਜ਼ੂਰੀ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ 'ਚ ਆਪਣਾ 9ਵਾਂ ਰਿਕਾਰਡ ਬਜਟ ਪੇਸ਼ ਕਰੇਗੀ। ਇਹ ਬਜਟ ਗਲੋਬਲ ਬੇਨਿਯਮੀਆਂ ਅਤੇ ਨਿਰਯਾਤ 'ਚ ਮੰਦੀ ਵਿਚਕਾਰ ਪੇਸ਼ ਕੀਤਾ ਜਾ ਰਿਹਾ ਹੈ।
ਇਹ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਦੇ ਤੀਜੇ ਕਾਰਜਕਾਲ ਦਾ ਤੀਜਾ ਬਜਟ ਹੈ। ਸੀਤਾਰਮਨ ਨੇ 2019 'ਚ ਪੇਸ਼ ਆਪਣੇ ਪਹਿਲੇ ਬਜਟ 'ਚ ਦਹਾਕਿਆਂ ਤੋਂ ਬਜਟ ਦਸਤਾਵੇਜ਼ਾਂ ਨੂੰ ਲਿਜਾਉਣ ਲਈ ਇਸਤੇਮਾਲ ਹੋਣ ਵਾਲੇ ਚਮੜੇ ਦੇ ਬ੍ਰੀਫਕੇਸ ਦੀ ਪਰੰਪਰਾ ਨੂੰ ਤੋੜ ਇਸ ਟੈਬਲੇਟ 'ਚ ਲਿਜਾਉਣਾ ਸ਼ੁਰੂ ਕੀਤਾ ਸੀ, ਜਿਸ ਨੂੰ 'ਲਾਲ ਪਾਊਚ' 'ਚ ਰੱਖਿਆ ਜਾਂਦਾ ਹੈ। ਇਸ ਸਾਲ ਦਾ ਬਜਟ ਵੀ ਕਾਗਜ਼-ਰਹਿਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
