ਸਮਾਨਤਾ, ਸਮਾਜਿਕ ਨਿਆਂ ਲਈ ਕੀਤੇ ਅਥਾਹ ਯਤਨਾਂ ਨੇ ''ਅੰਬੇਡਕਰ'' ਨੂੰ ਬਣਾਇਆ ''ਮਹਾਨ'' : ਸੰਯੁਕਤ ਰਾਸ਼ਟਰ

Saturday, Apr 14, 2018 - 09:43 PM (IST)

ਵਾਸ਼ਿੰਗਟਨ — ਸੰਯੁਕਤ ਰਾਸ਼ਟਰ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਵੰਚਿਤ ਅਤੇ ਪਿਛੜੇ ਵਰਗ ਨੂੰ ਰਾਜਨੀਤਕ ਅਤੇ ਸਮਾਜਿਕ ਰੂਪ ਤੋਂ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੱਲੋਂ ਕੀਤੇ ਗਏ 'ਅਥਾਹ ਯਤਨਾਂ' ਨੇ ਦੁਨੀਆ 'ਚ ਉਨ੍ਹਾਂ ਨੂੰ ਇਕ ਮਹਾਨ 'ਪਰਿਵਰਤਕ' ਬਣਾਇਆ। ਸੰਯੁਕਤ ਰਾਸ਼ਟਰ ਦੇ 2030 ਵਿਕਾਸ ਏਜੰਡੇ 'ਚ ਸਮਾਨਤਾ ਅਤੇ ਸਮਾਜਿਕ ਨਿਆਂ 'ਟ ਚ ਉਨ੍ਹਾਂ ਦੀ ਦ੍ਰਿਸ਼ਟੀ ਦੀ ਛਾਪ ਝਲਕਦੀ ਹੈ।

 


ਡਾ. ਬੀ. ਆਰ. ਅੰਬੇਡਕਰ ਦੀ 127ਵੀਂ ਜੈਯੰਤੀ 'ਤੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਵੱਲੋਂ ਸੰਯੁਕਤ ਰਾਸ਼ਟਰ ਦੇ ਦਫਤਰ 'ਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ 'ਚ ਆਪਣੇ ਸੰਬੋਧਨ 'ਚ ਡਿਵੈਲਪਮੈਂਟ ਪ੍ਰੋਗਰਾਮ ਐਡਮਿਨੀਸਟ੍ਰੇਟਰ ਅਕੀਮ ਸਟੇਨਰ ਨੇ ਕਿਹਾ ਕਿ ਨਿਰੰਤਰ ਵਿਕਾਸ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦੀ 'ਸਮਤਾਵਾਦੀ (ਸਮਾਨਤਾਵਾਦੀ) ਦ੍ਰਿਸ਼ਟੀ' ਦਾ ਮੂਲ ਮਰਮ ਸੀ। ਉਨ੍ਹਾਂ ਨੇ ਕਿਹਾ ਕਿ 'ਡਾ. ਅੰਬੇਡਕਰ ਸਮਝਦੇ ਸਨ ਕਿ ਸਮਾਜ 'ਚ ਵਧਦੀ ਅਸਮਾਨਤਾ ਰਾਸ਼ਟਰ ਅਤੇ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਕਲਿਆਣ ਲਈ ਬੁਨਿਆਦੀ ਚੁਣੌਤੀਆਂ ਪੈਦਾ ਕਰਦੀ ਹੈ।
ਸਟੇਨਰ ਨੇ ਕਿਹਾ, 'ਵੰਚਿਤ ਅਤੇ ਦਲਿਤ ਭਾਈਚਾਰੇ ਨੂੰ ਰਾਜਨੀਤਕ ਅਤੇ ਸਮਾਜਿਕ ਰੂਪ ਤੋਂ ਮਜ਼ਬੂਤ ਬਣਾਉਣ ਦਾ ਕਾਰਨ ਇਹ ਸੀ ਕਿ ਵਰਕਰਾਂ ਦੇ ਨਾਲ ਇਕੋਂ ਜਿਹਾ ਵਿਵਹਾਰ ਹੋਵੇ ਅਤੇ ਸਮਾਜ ਦੇ ਹਰ ਇਕ ਵਿਅਕਤੀ ਨੂੰ ਸਿੱਖਿਆ ਮਿਲੇ। ਇਸ ਦਿਸ਼ਾ 'ਚ ਉਨ੍ਹਾਂ ਵੱਲੋਂ ਕੀਤੇ ਗਏ ਅਥਾਹ ਯਤਨਾਂ ਨੇ ਉਨ੍ਹਾਂ ਨੂੰ ਭਾਰਤ ਅਤੇ ਹੋਰਨਾਂ ਦੇਸ਼ਾਂ 'ਚ ਇਕ ਪਰਿਵਰਤਕ ਦੇ ਰੂਪ 'ਚ ਪਛਾਇਆ ਜਾਂਦਾ ਹੈ।


Related News