ਮੋਦੀ ਸਰਕਾਰ ਦੀ ਵੱਡੀ ਕਾਮਯਾਬੀ, ਅੰਡਵਰਲਡ ਡਾਨ ਰਵੀ ਪੁਜਾਰੀ ਗ੍ਰਿਫਤਾਰ

2/1/2019 1:08:07 AM

ਨਵੀਂ ਦਿੱਲੀ— ਮੋਦੀ ਸਰਕਾਰ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਸੇਨੇਗਲ 'ਚ ਮੌਜੂਦ ਡਾਨ ਰਵੀ ਪੁਜਾਰੀ ਨੂੰ ਹਿਰਾਸਤ 'ਚ ਲਿਆ ਗਿਆ, ਦੱਸਿਆ ਜਾ ਰਿਹਾ ਹੈ ਕਿ ਭਾਰਤੀ ਏਜੰਸੀਆਂ ਦੇ ਇਨਪੁਟ 'ਤੇ ਹੀ ਰਵੀ ਪੁਜਾਰੀ ਹਿਰਾਸਤ 'ਚ ਲਿਆ ਗਿਆ ਹੈ। ਰਵੀ ਪੁਜਾਰੀ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਧਮਕੀਆਂ ਦੇ ਚੁੱਕਾ ਹੈ ਤੇ ਉਸ ਦੀ ਦਹਿਸ਼ਤ ਬਾਲੀਵੁੱਡ ਸਟਾਰਸ 'ਚ ਦੱਸੀ ਜਾਂਦੀ ਹੈ।

ਰਵੀ ਪੁਜਾਰੀ ਦਾ ਨਾਂ ਅੰਡਰਵਰਲਡ ਦੀ ਦੁਨੀਆ ਦੇ ਟਾਪ ਗੈਂਗਸਟਰਾਂ 'ਚ ਸ਼ਾਮਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਜਾਰੀ ਦੀ ਲੋਕੇਸ਼ਨ ਬੁਰਕੀਨਾ ਫਾਸੋ 'ਚ ਮਿਲੀ ਸੀ ਜਿਸ ਤੋਂ ਬਾਅਦ ਉਸ ਨੂੰ ਟਰੇਸ ਕਰਦੇ ਹੋਏ ਸੇਨੇਗਲ ਤੋਂ ਗ੍ਰਿਫਤਾਰ ਕੀਤਾ ਗਿਆ। ਅੰਡਰਵਰਲਡ ਡਾਨ ਰਵੀ ਪੁਜਾਰੀ ਪਿਛਲੇ 15 ਸਾਲਾਂ ਤੋਂ ਫਰਾਰ ਚੱਲ ਰਿਹਾ ਸੀ।

ਡਾਨ ਰਵੀ ਪੁਜਾਰੀ ਫਿਰੌਤੀ, ਕਤਲ, ਬਲੈਕਮੇਲਿੰਗ ਤੇ ਧੋਖਾਧੜੀ ਦੇ ਕਈ ਮਾਮਲਿਆਂ 'ਚ ਲੋੜਿੰਦਾ ਸੀ। ਉਸ 'ਤੇ ਕਈ ਬਾਲੀਵੁੱਡ ਸਟਾਰਸ ਤੋਂ ਫਿਰੌਤੀ ਮੰਗਣ ਦੇ ਮਾਮਲੇ ਦਰਜ ਹਨ। ਰਵੀ ਪੁਜਾਰੀ ਭਾਰਤ ਸਰਕਾਰ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਡਕਾਰ ਦੇ ਇੰਟਰਪੋਲ ਸੈਂਟਰਲ ਬਿਊਰੋ ਨੇ ਕ੍ਰਿਮਿਨਲ ਇੰਵੈਸਟੀਗੇਸ਼ਨ ਡਿਵੀਜ਼ਨ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਜਾਰੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲ ਐਂਥਨੀ ਫਰਨਾਂਡੇਜ਼ ਦੇ ਨਾਂ ਦਾ ਫਰਜ਼ੀ ਪਾਸਪੋਰਟ ਸੀ।