ਛਬੀਲ ਪੀ ਰਹੇ ਲੋਕਾਂ ''ਤੇ ਆਣ ਚੜ੍ਹਿਆ ਟਰੱਕ, 1 ਦੀ ਮੌਤ, ਕਈ ਲੋਕ ਗੰਭੀਰ ਜ਼ਖਮੀ

Saturday, Jun 14, 2025 - 05:43 PM (IST)

ਛਬੀਲ ਪੀ ਰਹੇ ਲੋਕਾਂ ''ਤੇ ਆਣ ਚੜ੍ਹਿਆ ਟਰੱਕ, 1 ਦੀ ਮੌਤ, ਕਈ ਲੋਕ ਗੰਭੀਰ ਜ਼ਖਮੀ

ਅੰਬਾਲਾ- ਅੰਬਾਲਾ ਵਿਚ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਬੇਕਾਬੂ ਟਰੱਕ ਡਰਾਈਵਰ ਨੇ ਹਾਈਵੇਅ ਕਿਨਾਰੇ ਚੱਲ ਰਹੀ ਛਬੀਲ ਪੀ ਰਹੇ ਲੋਕਾਂ 'ਤੇ ਟਰੱਕ ਚੜ੍ਹਾ ਦਿੱਤਾ, ਜਿਸ ਕਾਰਨ ਹਾਦਸੇ 'ਚ ਇਕ ਸ਼ਖਸ ਦੀ ਮੌਤ ਹੋ ਗਈ ਅਤੇ 5 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਟਰੱਕ ਦੀ ਲਪੇਟ ਵਿਚ ਕਈ ਵਾਹਨ ਆ ਗਏ, ਜੋ ਬੁਰੀ ਤਰ੍ਹਾਂ ਕੁਚਲੇ ਗਏ। ਹਾਦਸੇ ਮਗਰੋਂ ਮੌਕੇ 'ਤੇ ਚੀਕ-ਪੁਕਾਰ ਮਚ ਗਈ ਅਤੇ ਜ਼ਖਮੀਆਂ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ 5 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਸ਼ਖ਼ਸ ਦੀ ਹਾਦਸੇ ਵਿਚ ਮੌਤ ਹੋਈ ਹੈ, ਉਹ ਸਹਾਰਨਪੁਰ ਯੂ.ਪੀ. ਦਾ ਰਹਿਣ ਵਾਲਾ ਹੈ। ਹਾਦਸੇ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਿਚ ਇਕ ਐਕਟਿਵਾ ਅਤੇ ਜੁਗਾੜ ਬਾਈਕ ਰੇਹੜੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਈਵੇਅ ਕਿਨਾਰੇ ਜੁੱਤੀਆਂ ਅਤੇ ਡਿਸਪੋਜਲ ਗਿਲਾਸ ਬਿਖਰ ਗਏ। ਦਰਅਸਲ ਸਮਾਜਸੇਵੀਆਂ ਨੇ ਗਰਮੀ ਵਿਚ ਰਾਹਗੀਰਾਂ ਲਈ ਟੈਂਟ ਲਾ ਕੇ ਛਬੀਲ ਦਾ ਸਟਾਲ ਲਾਇਆ ਸੀ।


author

Tanu

Content Editor

Related News