ਸਹੁਰਿਆਂ ਵਲੋਂ ਸਾੜੀ ਗਈ ਭਾਣਜੀ ਦਾ ਕੱਟਿਆ ਪੈਰ ਲੈ ਕੇ ਥਾਣੇ ਪੁੱਜਾ ਮਾਮਾ, ਬੋਲਿਆ-ਸਾਹਿਬ ਇਨਸਾਫ਼ ਚਾਹੀਦੈ!

Saturday, Jun 11, 2022 - 12:17 PM (IST)

ਸਹੁਰਿਆਂ ਵਲੋਂ ਸਾੜੀ ਗਈ ਭਾਣਜੀ ਦਾ ਕੱਟਿਆ ਪੈਰ ਲੈ ਕੇ ਥਾਣੇ ਪੁੱਜਾ ਮਾਮਾ, ਬੋਲਿਆ-ਸਾਹਿਬ ਇਨਸਾਫ਼ ਚਾਹੀਦੈ!

ਭੋਜਪੁਰ (ਬਿਊਰੋ)- ਬਿਹਾਰ ਦੇ ਭੋਜਪੁਰ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਨੂੰ ਅੰਦਰ ਤੱਕ ਝਿੰਜੋੜ ਕੇ ਰੱਖ ਦੇਵੇਗਾ। ਦਾਜ ਲਈ ਇਕ ਵਿਆਹੁਤਾ ਨੂੰ ਸਾੜਨ ਤੋਂ ਬਾਅਦ ਇਨਸਾਫ਼ ਲਈ ਉਸ ਦੇ ਘਰ ਵਾਲੇ ਆਪਣੀ ਬੱਚੀ ਦੇ ਸੜੇ ਹੋਏ ਪੈਰ ਦਾ ਇਕ ਹਿੱਸਾ ਸਬੂਤ ਵਜੋਂ ਥਾਣੇ ਲੈ ਕੇ ਪੁੱਜੇ। ਉਨ੍ਹਾਂ ਉਥੇ ਮੌਜੂਦ ਪੁਲਸ ਵਾਲਿਆਂ ਨੂੰ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ। ਇਸ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ : ਦਿੱਲੀ 'ਚ 'ਡੇਟਿੰਗ' ਐਪ ਰਾਹੀਂ ਮਿਲੀ ਔਰਤ ਨਾਲ ਹੋਟਲ 'ਚ ਜਬਰ ਜ਼ਿਨਾਹ

ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਆਰਾ ਦੇ ਮੁਫੱਸਿਲ ਥਾਣੇ ਦਾ ਹੈ। ਇਸੇ ਇਲਾਕੇ ਦੇ ਬਰੌਲੀ ਪਿੰਡ ਵਿਚ ਦਾਜ ਦੇ ਲਾਲਚ ਵਿਚ ਦੋਸ਼ੀਆਂ ਨੇ ਨਵ-ਵਿਆਹੁਤਾ ਦੀ ਪਹਿਲਾਂ ਗਲਾ ਘੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਸਬੂਤ ਮਿਟਾਉਣ ਲਈ ਲਾਸ਼ ਨੂੰ ਜ਼ਮੀਨ ’ਚ ਦੱਬ ਦਿੱਤਾ। ਇਸ ਨਾਲ ਵੀ ਦਿਲ ਨਹੀਂ ਭਰਿਆ ਤਾਂ ਉਨ੍ਹਾਂ ਲਾਸ਼ ਨੂੰ ਜ਼ਮੀਨ ਵਿਚੋਂ ਕੱਢ ਕੇ ਸਾੜ ਦਿੱਤਾ। ਮ੍ਰਿਤਕਾ ਦੇ ਘਰ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਮੌਕੇ ’ਤੇ ਪੁੱਜੇ ਅਤੇ ਮ੍ਰਿਤਕਾ ਦੇ ਅੱਧ ਸੜੇ ਪੈਰ ਵਿਚ ਪਹਿਨੇ ਬਿਛੁਏ ਅਤੇ ਪਾਇਲ ਤੋਂ ਉਸ ਦੀ ਪਛਾਣ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News