iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ

Monday, Feb 20, 2023 - 01:16 PM (IST)

iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ

ਕਰਨਾਟਕ- ਆਈਫੋਨ ਦਾ ਕਰੇਜ਼ ਨੌਜਵਾਨ ਪੀੜ੍ਹੀ 'ਤੇ ਸਿਰ 'ਤੇ ਛਾਇਆ ਹੋਇਆ ਹੈ। ਨੌਜਵਾਨ ਚਾਹੁੰਦੇ ਹਨ ਕਿ ਉਨ੍ਹਾਂ ਕੋਲ ਬਸ ਆਈਫੋਨ ਹੋਵੇ। ਇਸ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਕਰਨਾਟਕ 'ਚ। ਕਰਨਾਟਕ ਦੇ ਹਾਸਨ 'ਚ ਆਈਫੋਨ ਪਾਉਣ ਦੀ ਚਾਹਤ ਨੇ ਇਕ ਨੌਜਵਾਨ ਨੂੰ ਕਾਤਲ ਬਣਾ ਦਿੱਤਾ। ਨੌਜਵਾਨ ਨੇ ਆਈਫੋਨ ਲਈ ਇਕ ਡਿਲਿਵਰੀ ਬੁਆਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਸ ਇੰਨਾ ਹੀ ਨਹੀਂ ਸਨਕੀ ਨੌਜਵਾਨ ਨੇ ਉਸ ਦੀ ਲਾਸ਼ ਨੂੰ ਪੈਟਰੋਲ ਪਾ ਕੇ ਸਾੜ ਵੀ ਦਿੱਤਾ।

ਇਹ ਵੀ ਪੜ੍ਹੋ- ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ

ਆਨਲਾਈਨ ਮੰਗਵਾਇਆ ਸੀ ਆਈਫੋਨ

ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਨੇ ਈ-ਕਾਮਰਸ ਡਿਲਿਵਰੀ ਬੁਆਏ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਕਿਉਂਕਿ ਉਸ ਕੋਲ ਸੈਕੰਡ ਹੈਂਡ ਆਈਫੋਨ ਲੈਣ ਲਈ ਪੈਸੇ ਨਹੀਂ ਸਨ, ਜਿਸ ਨੂੰ ਉਸ ਨੇ ਆਨਲਾਈਨ ਆਰਡਰ ਕੀਤਾ ਸੀ।

PunjabKesari

ਪੁਲਸ ਨੇ ਦੋਸ਼ੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਹਾਲ ਹੀ ਦੇ ਦਿਨਾਂ ਦੀ ਹੈ। ਪੀੜਤ ਅਤੇ ਦੋਸ਼ੀ ਦੋਹਾਂ ਦਾ ਨਾਂ ਹੇਮੰਤ ਹੈ। 20 ਸਾਲਾ ਦੋਸ਼ੀ ਹੇਮੰਤ ਦੱਤ ਨੇ ਈ-ਕਾਮਰਸ ਪੋਰਟਲ 'ਤੇ ਸੈਕੰਡ ਹੈਂਡ ਆਈਫੋਨ ਆਰਡਰ ਕੀਤਾ ਸੀ। ਜਦੋਂ ਡਿਲਿਵਰੀ ਬੁਆਏ ਹੇਮੰਤ ਨਾਈਕ ਆਈਫੋਨ ਲੈ ਕੇ ਲਕਸ਼ਮੀਪੁਰਾ ਇਲਾਕੇ 'ਚ ਸਥਿਤ ਘਰ ਪਹੁੰਚਿਆ ਤਾਂ ਉਸ ਨੇ ਹੇਮੰਤ ਨੂੰ ਕੈਸ਼ ਆਨ ਡਿਲੀਵਰੀ ਤਹਿਤ ਫੋਨ ਦੀ ਕੀਮਤ 46 ਹਜ਼ਾਰ ਰੁਪਏ ਅਦਾ ਕਰਨ ਲਈ ਕਿਹਾ। ਹੇਮੰਤ ਨੇ ਡਿਲਿਵਰੀ ਬੁਆਏ ਨੂੰ ਉਡੀਕ ਕਰਨ ਲਈ ਕਿਹਾ।

ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ

ਬਹਾਨੇ ਨਾਲ ਡਿਲਿਵਰੀ ਬੁਆਏ ਨੂੰ ਅੰਦਰ ਬੁਲਾਇਆ ਤੇ ਕਰ ਦਿੱਤਾ ਕਤਲ

ਉਡੀਕ ਕਰ ਰਹੇ ਡਿਲਿਵਰੀ ਬੁਆਏ ਹੇਮੰਤ ਨਾਈਕ ਨੂੰ ਹੇਮੰਤ ਦੱਤ ਨੇ ਬਹਾਨੇ ਨਾਲ ਆਪਣੇ ਘਰ ਅੰਦਰ ਬੁਲਾ ਲਿਆ ਅਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਘਟਨਾ ਵਿਚ ਡਿਲਿਵਰੀ ਬੁਆਏ ਦੀ ਮੌਤ ਹੋ ਗਈ। ਪੁਲਸ ਨੇ ਸੀ. ਸੀ. ਟੀ. ਵੀ. ਦੀ ਮਦਦ ਨਾਲ ਪੂਰੀ ਵਾਰਦਾਤ ਨੂੰ ਸੁਲਝਾਇਆ ਹੈ। ਸੀ. ਸੀ. ਟੀ. ਵੀ. ਜ਼ਰੀਏ ਪਤਾ ਲੱਗਾ ਕਿ ਦੋਸ਼ੀ  ਲਾਸ਼ ਨੂੰ ਆਪਣੇ ਦੋ-ਪਹੀਆ ਵਾਹਨ 'ਤੇ ਲੈ ਗਿਆ। ਉਸ ਨੇ ਲਾਸ਼ ਨੂੰ ਸਾੜਨ ਲਈ ਪੈਟਰੋਲ ਵੀ ਖਰੀਦਿਆ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਦੋਸ਼ੀ ਨੇ ਲਾਸ਼ ਨੂੰ ਬੋਰੇ 'ਚ ਬੰਦ ਕਰ ਕੇ ਤਿੰਨ ਦਿਨਾਂ ਤੱਕ ਘਰ 'ਚ ਹੀ ਰੱਖਿਆ ਸੀ। ਇਸ ਤੋਂ ਬਾਅਦ ਦੋਸ਼ੀ ਹੇਮੰਤ ਦੱਤ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਸਾੜ ਦਿੱਤਾ।

ਇਹ ਵੀ ਪੜ੍ਹੋ- ਘੋਰ ਕਲਯੁੱਗ; ਜਾਇਦਾਦ ਖ਼ਾਤਰ ਸਹੁਰੇ ਨੇ ਕੁਹਾੜੀ ਨਾਲ ਵੱਢੀ ਵਿਧਵਾ ਨੂੰਹ


author

Tanu

Content Editor

Related News