ਪੀ.ਐੱਮ. ਮੋਦੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਉਧਵ, ਪੂਰੇ ਦੇਸ਼ ''ਚ ਨਹੀਂ ਹੋਵੇਗਾ NRC
Friday, Feb 21, 2020 - 07:30 PM (IST)

ਨਵੀਂ ਦਿੱਲੀ — ਮਹਾਰਾਸ਼ਟਰ ਦੇ ਸੀ.ਐੱਮ. ਉਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਪੀ.ਐੱਮ. ਮੋਦੀ ਨਾਲ ਰਾਜਧਾਨੀ ਦਿੱਲੀ 'ਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੀ.ਏ.ਏ. ਤੋ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਐੱਨ.ਪੀ.ਆਰ. ਹਰ 10 ਸਾਲ 'ਚ ਨਹੀਂ ਕਰਨ ਦੀ ਗੱਲ ਕਹਿ ਚੁੱਕੇ ਉਧਵ ਠਾਕਰੇ ਨੇ ਸਾਫ ਕਰ ਦਿੱਤਾ ਕਿ ਐੱਨ.ਸੀ.ਆਰ. ਮੁਸਲਿਮਾਂ ਲਈ ਖਤਰਾ ਨਹੀਂ ਹੈ।
ਉਧਵ ਠਾਕਰੇ ਨੇ ਇਸ ਮੁਲਾਕਾਤ 'ਤੇ ਗੱਲ ਕਰਦੇ ਹੋਏ ਕਿਹਾ, ਪ੍ਰਧਾਨ ਮੰਤਰੀ ਨਾਲ ਸੀ.ਏ.ਏ. ਅਤੇ ਐੱਨ.ਆਰ.ਸੀ. 'ਤੇ ਵੀ ਚਰਚਾ ਹੋਈ। ਇਸ ਮਸਲੇ 'ਤੇ ਮੈਂ ਆਪਣੀ ਭੂਮਿਕਾ ਸਪੱਸ਼ਟ ਕੀਤੀ ਹੈ। ਇਸ ਤੋਂ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਮੈਂ ਆਪਣੇ ਸੂਬੇ ਦੇ ਲੋਕਾਂ ਨੂੰ ਕਿਹਾ ਹੈ ਕਿ ਐਨ.ਆਰ.ਸੀ. ਮੁਸਲਮਾਨਾਂ ਲਈ ਖਤਰਾ ਨਹੀਂ ਹੈ।