2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਯੂ.ਪੀ. ਨੂੰ 4 ਹਿੱਸਿਆਂ ''ਚ ਵੰਡਣ ਦੀ ਤਿਆਰੀ ''ਚ ''ਆਪ''

Tuesday, Sep 11, 2018 - 01:38 PM (IST)

ਨਵੀਂ ਦਿੱਲੀ— 2019 ਲੋਕਸਭਾ ਚੋਣਾਂ ਦੀ ਹਲਚਲ ਹਰ ਥਾਂ ਦੇਖਣ ਨੂੰ ਮਿਲ ਰਹੀ ਹੈ। ਚੋਣ ਦਾ ਸਮਾਂ ਜਿਵੇਂ-ਜਿਵੇਂ ਕਰੀਬ ਆ ਰਿਹਾ ਹੈ ਉਂਝ ਹੀ ਰਾਜਨੀਤੀ ਘਟਨਾਕ੍ਰਮ ਵੀ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਇਸ ਵਿਚ ਚੋਣ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਬਟਵਾਰੇ ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਇਹ ਮੁੱਦਾ ਆਮ ਆਦਮੀ ਪਾਰਟੀ ਨੇ ਉਠਾਉਂਦੇ ਹੋਏ ਇਸ ਦੇ ਸਮਰਥਕ 'ਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਆਪ ਦੇ ਬੁਲਾਰੇ ਸੰਜੇ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਇਕ ਵਿਸ਼ਾਲ ਰਾਜ ਹੈ ਅਤੇ ਆਬਾਦੀ ਦੇ ਲਿਹਾਜ਼ ਨਾਲ ਦੇਖੋ ਤਾਂ ਇਸ ਨੂੰ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਰਾਜ ਮੰਨਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਰਾਜ ਦੀ ਪੱਖਧਰ ਹੈ। ਉਹ ਉੱਤਰ ਪ੍ਰਦੇਸ਼ ਨੂੰ 4 ਹਿੱਸਿਆਂ 'ਚ ਵੰਡਣ ਦੀ ਹਿਮਾਇਤ ਕਰਦੀ ਹੈ ਅਤੇ ਉਹ ਇਸ ਮੰਗ ਨੂੰ ਲੈ ਕੇ ਅੰਦੋਲਨ ਵੀ ਕਰੇਗੀ। ਪਾਰਟੀ ਇਸ ਅੰਦੋਲਨ ਦੀ ਰਣਨੀਤੀ 2-4 ਦਿਨ 'ਚ ਤੈਅ ਕਰ ਲਵੇਗੀ।

ਪੱਤਰਕਾਰ ਦੁਆਰਾ ਪੁੱਛੇ ਜਾਣ 'ਤੇ ਕੀਤੀ ਉੱਤਰ ਪ੍ਰਦੇਸ਼ ਦੇ ਵਿਭਾਜਨ ਦਾ ਦੂਜੀ ਪਾਰਟੀਆਂ ਨੇ ਕੜਾ ਵਿਰੋਧ ਜਤਾ ਚੁਕੀ ਹੈ। ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੀ ਛੋਟੇ ਰਾਜਾਂ ਦੇ ਗਠਨ ਦੀ ਹਿਮਾਇਤੀ ਹੈ। ਬੁੰਦੇਲਖੰਡ ਦੇ ਲੋਕ ਆਰਣੇ ਵੱਖਰੇ ਰਾਜ ਦੀ ਮੰਗ ਸਦੀਆ ਤੋਂ ਕਰ ਰਹੇ ਹਨ। ਇਹ ਜਨਭਾਵਨਾ ਦਾ ਸਵਾਲ ਹੈ ਜਿਸ 'ਤੇ ਪਾਰਟੀਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਇਆਵਤੀ ਸਰਕਾਰ ਨੇ ਬਟਵਾਰੇ ਦੀ ਮੰਗ ਨੂੰ ਚੁਕਿਆ ਸੀ। 2011 'ਚ ਮਾਇਆਵਤੀ ਸਰਕਾਰ ਨੇ ਰਾਜ ਵਿਧਾਨਸਭਾ 'ਚ ਯੂ.ਪੀ. ਨੂੰ 4 ਰਾਜ ਪੂਰਵਾਂਚਲ,ਬੁੰਦੇਲਖੰਡ, ਪੱਛਮੀ ਪ੍ਰਦੇਸ਼ ਅਤੇ ਅਵੱਧ ਪ੍ਰਦੇਸ਼ 'ਚ ਵੰਡਣ ਦਾ ਬਿੱਲ ਪਾਸ ਕਰਵਾ ਕੇ ਕੇਂਦਰ ਨੂੰ ਭੇਜਿਆ ਸੀ।
 


Related News