ਜੰਮੂ ਕਸ਼ਮੀਰ ''ਚ ਕੰਟਰੋਲ ਰੇਖਾ ਨੇੜੇ ਦੋ ਅੱਤਵਾਦੀ ਢੇਰ

06/13/2023 6:08:13 PM

ਸ਼੍ਰੀਨਗਰ- ਸੁਰੱਖਿਆ ਫੋਰਸ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮੱਛਲ ਇਲਾਕੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਕਸ਼ਮੀਰ ਜ਼ੋਨ ਪੁਲਸ ਨੇ ਇਸ ਬਾਰੇ ਟਵੀਟ ਕੀਤਾ ਪਰ ਇਹ ਸਪਸ਼ਟ ਨਹੀਂ ਕੀਤਾ ਕਿ ਅੱਤਵਾਦੀ ਗੁਸਪੈਠੀਏ ਸਨ ਜਾਂ ਸਥਾਨਕ।

ਪੁਲਸ ਨੇ ਟਵੀਟ ਕੀਤਾ ਕਿ ਕੁਪਵਾੜਾ ਜ਼ਿਲ੍ਹੇ ਦੇ ਦੋਬਨਾਰ ਮੱਛਲ ਇਲਾਕੇ (ਐੱਲ.ਓ.ਸੀ.) 'ਚ ਫੌਜ ਅਤੇ ਕੁਪਵਾੜਾ ਪੁਲਸ ਦੀ ਇਕ ਸਾਂਝੀ ਮੁਹਿੰਮ 'ਚ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।


Rakesh

Content Editor

Related News