ਪੁੰਛ ''ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਦੋ ਅੱਤਵਾਦੀ ਢੇਰ

Tuesday, Aug 22, 2023 - 02:23 AM (IST)

ਪੁੰਛ ''ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਦੋ ਅੱਤਵਾਦੀ ਢੇਰ

ਜੰਮੂ (ਵਾਰਤਾ): ਫ਼ੌਜ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਜੰਮੂ ਸਥਿਤ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਨੇ ਦੱਸਿਆ ਕਿ ਕਈ ਖ਼ੁਫ਼ੀਆ ਏਜੰਸੀਆਂ ਅਤੇ ਪੁਲਸ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਬਾਲਾਕੋਟ ਸੈਕਟਰ 'ਚ ਕੰਟਰੋਲ ਰੇਖਾ ਪਾਰ ਕਰਨ ਦੀ ਉਡੀਕ ਕਰ ਰਹੇ ਅੱਤਵਾਦੀਆਂ ਦੀ ਮੌਜੂਦਗੀ ਦਾ ਪਤਾ ਲੱਗਾ ਹੈ। ਇਸ ਤੋਂ ਬਾਅਦ ਇਸ ਦੇ ਮਾਨੀਟਰਿੰਗ ਗਰਿੱਡ ਨੂੰ ਅਲਰਟ ਕਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)

ਅੱਜ ਸਵੇਰੇ ਅਲਰਟ ਜਵਾਨਾਂ ਨੇ ਖ਼ਰਾਬ ਮੌਸਮ, ਸੰਘਣੀ ਧੁੰਦ ਅਤੇ ਸੰਘਣੇ ਪੱਤਿਆਂ ਅਤੇ ਖੁਰਦ-ਬੁਰਦ ਭੂਮੀ ਦੀ ਵਰਤੋਂ ਕਰਦੇ ਹੋਏ ਬਾਲਾਕੋਟ ਸੈਕਟਰ ਦੇ ਹਮੀਰਪੁਰ ਖੇਤਰ ਵਿਚ ਦੋ ਅੱਤਵਾਦੀਆਂ ਨੂੰ ਐੱਲ.ਓ.ਸੀ. ਪਾਰ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ। ਇਸ ਦੌਰਾਨ ਉਸ ਨੂੰ ਲਲਕਾਰਿਆ ਗਿਆ ਅਤੇ ਫਿਰ ਗੋਲ਼ੀਬਾਰੀ ਕੀਤੀ ਗਈ। ਜਵਾਨਾਂ ਦੀ ਕਾਰਵਾਈ 'ਚ ਅੱਤਵਾਦੀਆਂ ਨੂੰ ਮੌਕੇ ਤੋਂ ਭੱਜਣ ਲਈ ਮਜ਼ਬੂਰ ਹੋਣਾ ਪਿਆ ਪਰ ਗੋਲ਼ੀਬਾਰੀ 'ਚ ਦੋ ਅੱਤਵਾਦੀ ਮਾਰੇ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਨਕਦ ਇਨਾਮ ਜਿੱਤਣ ਦਾ ਵੱਡਾ ਮੌਕਾ, CM ਨੇ ਜਾਰੀ ਕੀਤਾ ਮੋਬਾਈਲ ਐਪ, ਜਾਣੋ ਕਿੰਝ ਜਿੱਤ ਸਕਦੇ ਹੋ ਪੈਸੇ

ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਵਾਧੂ ਫ਼ੌਜ ਭੇਜੀ ਗਈ ਸੀ ਅਤੇ ਮੌਸਮ ਦੀ ਸਥਿਤੀ ਅਤੇ ਦਿੱਖ 'ਚ ਸੁਧਾਰ ਹੋਣ ਤੋਂ ਬਾਅਦ ਦੁਪਹਿਰ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਤਲਾਸ਼ੀ ਦੌਰਾਨ ਇਕ ਏਕੇ-47 ਰਾਈਫਲ, ਦੋ ਮੈਗਜ਼ੀਨ, 30 ਰੌਂਦ, ਦੋ ਗ੍ਰਨੇਡ ਅਤੇ ਪਾਕਿ ਮੂਲ ਦੀਆਂ ਦਵਾਈਆਂ ਬਰਾਮਦ ਹੋਈਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News