ਜੰਮੂ ਕਸ਼ਮੀਰ ''ਚ 2 ਲੋਕਾਂ ਨੂੰ PSA ਦੇ ਅਧੀਨ ਕੀਤਾ ਗਿਆ ਗ੍ਰਿਫ਼ਤਾਰ

Tuesday, Mar 19, 2024 - 02:23 PM (IST)

ਜੰਮੂ ਕਸ਼ਮੀਰ ''ਚ 2 ਲੋਕਾਂ ਨੂੰ PSA ਦੇ ਅਧੀਨ ਕੀਤਾ ਗਿਆ ਗ੍ਰਿਫ਼ਤਾਰ

ਜੰਮੂ (ਭਾਸ਼ਾ)- ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਪ੍ਰਸ਼ਾਸਨ ਦੀ ਕੋਸ਼ਿਸ਼ ਦੇ ਅਧੀਨ ਕਈ ਅਪਰਾਧਕ ਮਾਮਲਿਆਂ 'ਚ ਸ਼ਾਮਲ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਾਲਿਬ ਹੁਸੈਨ ਅਤੇ ਸ਼ਰਾਜ਼ ਅਹਿਮਦ ਮੀਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਜਨਤਕ ਸੁਰੱਖਿਆ ਐਕਟ (ਪੀ.ਐੱਸ.ਏ.) ਦੇ ਅਧੀਨ ਦੋਸ਼ ਲਗਾਏ ਗਏ ਹਨ, ਜੋ ਕੁਝ ਮਾਮਲਿਆਂ 'ਚ ਬਿਨਾਂ ਕਿਸੇ ਦੋਸ਼ ਜਾਂ ਮੁਕੱਦਮੇ ਦੇ 2 ਸਾਲ ਤੱਕ ਹਿਰਾਸਤ 'ਚ ਰੱਖਣ ਦੀ ਮਨਜ਼ੂਰੀ ਦਿੰਦਾ ਹੈ।

ਇਕ ਪੁਲਸ ਬੁਲਾਰੇ ਨੇ ਕਿਹਾ,''ਉਨ੍ਹਾਂ ਦਾ ਚੋਰੀ, ਝਪਟਮਾਰੀ, ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ 'ਚ ਸ਼ਾਮਲ ਹੋਣ ਅਤੇ ਨੌਜਵਾਨਾਂ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨ, ਜਨਤਕ ਸੁਰੱਖਿਆ ਲਈ ਇਕ ਮਹੱਤਵਪੂਰਨ ਖ਼ਤਰਾ ਪੈਦਾ ਕਰਨ ਦਾ ਇਤਿਹਾਸ ਹੈ। ਹੁਸੈਨ ਨੂੰ ਪੁੰਛ 'ਚ 7 ਅਪਰਾਧਕ ਮਾਮਲਿਆਂ 'ਚ ਫਸਾਇਆ ਗਿਆ ਹੈ, ਜਦੋਂ ਕਿ ਮੀਰ ਰਾਜੌਰੀ ਅਤੇ ਪੁੰਛ ਜ਼ਿਲ੍ਹੇ 'ਚ 7 ਵੱਖ-ਵੱਖ ਅਪਰਾਧਕ ਮਾਮਲਿਆਂ ਨਾਲ ਜੁੜਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News