ਜਾਲਨਾ ''ਚ ਖੰਡ ਮਿੱਲ ਦੇ ਸਲਫਰ ਟੈਂਕ ''ਚ ਧਮਾਕਾ, ਦੋ ਲੋਕਾਂ ਦੀ ਮੌਤ

Friday, Dec 27, 2024 - 11:25 AM (IST)

ਜਾਲਨਾ ''ਚ ਖੰਡ ਮਿੱਲ ਦੇ ਸਲਫਰ ਟੈਂਕ ''ਚ ਧਮਾਕਾ, ਦੋ ਲੋਕਾਂ ਦੀ ਮੌਤ

ਮੁੰਬਈ- ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿਚ ਇਕ ਖੰਡ ਮਿੱਲ ਦੇ ਸਲਫਰ ਟੈਂਕ 'ਚ ਧਮਾਕਾ ਹੋਣ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਇੱਥੋਂ 390 ਕਿਲੋਮੀਟਰ ਦੂਰ ਪਰਤੂਰ ਸਥਿਤ ਬਾਗੇਸ਼ਵਰੀ ਖੰਡ ਮਿੱਲ ਵਿਚ ਵੀਰਵਾਰ ਦੁਪਹਿਰ ਨੂੰ ਵਾਪਰਿਆ। 

ਅਧਿਕਾਰੀ ਨੇ ਦੱਸਿਆ ਕਿ ਜਦੋਂ ਮਿੱਲ ਵਿਚ ਕੰਮ ਹੋ ਰਿਹਾ ਸੀ, ਤਾਂ ਸਲਫਰ ਟੈਂਕ ਵਿਚ ਧਮਾਕਾ ਹੋ ਗਿਆ। ਮ੍ਰਿਤਕਾਂ ਦੀ ਪਛਾਣ ਸਿੰਦਖੇਡਰਾਜਾ ਵਾਸੀ ਅਸ਼ੋਕ ਤੇਜਰਾਵ ਦੇਸ਼ਮੁੱਖ (56) ਅਤੇ ਪਰਤੂਰ ਨਿਵਾਸੀ ਅੱਪਾਸਾਹੇਬ ਸ਼ੰਕਰ ਪਾਰਖੇ (42) ਦੇ ਰੂਪ ਵਿਚ ਹੋਈ ਹੈ। ਇਕ ਵਿਅਕਤੀ ਜ਼ਖਮੀ ਹੈ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਰਤੂਰ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News