250 ਫੁੱਟ ਡੂੰਘੀ ਖੱਡ ''ਚ ਡਿੱਗਿਆ ਵਾਹਨ, 2 ਲੋਕਾਂ ਦੀ ਦਰਦਨਾਕ ਮੌਤ

Monday, Nov 27, 2023 - 12:13 PM (IST)

250 ਫੁੱਟ ਡੂੰਘੀ ਖੱਡ ''ਚ ਡਿੱਗਿਆ ਵਾਹਨ, 2 ਲੋਕਾਂ ਦੀ ਦਰਦਨਾਕ ਮੌਤ

ਭਦਰਵਾਹ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਮਾਲਵਾਹਕ ਵਾਹਨ 250 ਫੁੱਟ ਡੂੰਘੀ ਖੱਡ ਡਿੱਗ ਗਿਆ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਗੁੰਦਾਨਾ ਤਹਿਸੀਲ ਦੇ ਤੰਤਾਨਾ ਇਲਾਕੇ 'ਚ ਸਵੇਰੇ ਕਰੀਬ 5 ਵਜੇ ਵਾਪਰਿਆ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਬਾਰਾਮੂਲਾ 'ਚ ਲਸ਼ਕਰ ਦੇ 3 ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਡੋਡਾ ਦੇ ਸੀਨੀਅਰ ਪੁਲਸ ਸੁਪਰਡੈਂਟ ਅਬਦੁੱਲ ਕਊਮ ਨੇ ਕਿਹਾ ਕਿ ਵਾਹਨ ਗੁੰਦਨਾ ਤੋਂ ਠਾਠਰੀ ਜਾ ਰਿਹਾ ਸੀ, ਉਦੋਂ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ। ਵਾਹਨ 'ਚ ਕਰੀਬ 2 ਯਾਤਰੀ ਅਤੇ 5 ਮਵੇਸ਼ੀ ਸਨ। ਪੁਲਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕੋਂਥਲ ਦੇ ਮੀਰ ਅਲੀ ਅਤੇ ਡੰਡੀ ਭਾਲਾ ਦੇ ਜਫਰੂਲਾ ਵਜੋਂ ਹੋਈ ਹੈ। ਡਰਾਈਵਰ ਅਕੀਬ ਗੁਲਜ਼ਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News