ਹਿਮਾਚਲ ਪ੍ਰਦੇਸ਼ : ਸ਼ਿਮਲਾ ''ਚ ਜ਼ਮੀਨ ਖਿਸਕਣ ਨਾਲ 2 ਮਜ਼ਦੂਰਾਂ ਦੀ ਮੌਤ
Friday, Apr 14, 2023 - 10:49 AM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਗੁੰਮਾ ਖੇਤਰ 'ਚ ਮੰਜੂ ਡਾਬਰੀ ਕੋਲ ਬੁੱਧਵਾਰ ਰਾਤ ਖਨਨ ਦੌਰਾਨ ਜ਼ਮੀਨ ਖਿਸਕਣ ਨਾਲ 2 ਮਜ਼ਦੂਰ ਮਲਬੇ ਹੇਠ ਦੱਬ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਹਿਮਾਚਲ ਪ੍ਰਦੇਸ਼ ਰਾਜ ਐਮਰਜੈਂਸੀ ਮੁਹਿੰਮ ਕੇਂਦਰ ਵਲੋਂ ਵੀਰਵਾਰ ਰਾਤ ਸਾਂਝੇ ਕੀਤੇ ਗਏ ਵੇਰਵੇ ਅਨੁਸਾਰ, ਦੋਵੇਂ ਮ੍ਰਿਤਕ ਮਜ਼ਦੂਰਾਂ ਦੀ ਪਛਾਣ ਨੇਪਾਲ ਦੇ ਨਾਗਰਿਕ ਗੋਪਾਲ (24) ਅਤੇ ਚੰਬਾ ਜ਼ਿਲ੍ਹੇ ਦੇ ਵਿਸ਼ਾਲ (26) ਵਜੋਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਨੂੰ ਅੰਤਰਿਮ ਰਾਹਤ ਦਿੱਤੀ ਗਈ ਹੈ।