ਕੇਰਲ ’ਚ ਮੋਹਲੇਧਾਰ ਮੀਂਹ ਕਾਰਨ ਮਕਾਨ ਹੋਇਆ ਢਹਿ-ਢੇਰੀ, ਦੋ ਬੱਚੀਆਂ ਦੀ ਮੌਤ

Tuesday, Oct 12, 2021 - 11:45 AM (IST)

ਕੇਰਲ ’ਚ ਮੋਹਲੇਧਾਰ ਮੀਂਹ ਕਾਰਨ ਮਕਾਨ ਹੋਇਆ ਢਹਿ-ਢੇਰੀ, ਦੋ ਬੱਚੀਆਂ ਦੀ ਮੌਤ

ਮਲਾਪੁੱਰਮ (ਭਾਸ਼ਾ)— ਕੇਰਲ ਵਿਚ ਕਈ ਹਿੱਸਿਆਂ ਵਿਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਦਰਮਿਆਨ ਮੰਗਲਵਾਰ ਤੜਕੇ ਕਰੀਪੁਰ ਦੇ ਨੇੜੇ ਇਕ ਮਕਾਨ ਢਹਿ ਜਾਣ ਨਾਲ ਦੋ ਬੱਚੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਕਾਨ ਢਹਿਣ ਨਾਲ 6 ਮਹੀਨੇ ਦੀ ਬੱਚੀ ਅਤੇ ਉਸ ਦੀ 8 ਸਾਲ ਦੀ ਭੈਣ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਮਕਾਨ ਹਾਦਸੇ ਦਾ ਸ਼ਿਕਾਰ ਹੋਈਆਂ ਬੱਚੀਆਂ ਦੇ ਦਾਦਾ ਦਾ ਸੀ। 

ਸਥਾਨਕ ਸੂਤਰਾਂ ਨੇ ਦੱਸਿਆ ਕਿ ਨੇੜੇ ਸਥਿਤ ਇਕ ਨਿਰਮਾਣ ਅਧੀਨ ਮਕਾਨ ਮੀਂਹ ਦੀ ਵਜ੍ਹਾ ਕਰ ਕੇ ਤੜਕੇ 4 ਵਜ ਕੇ 30 ਮਿੰਟ ’ਤੇ ਪੀੜਤਾਂ ਦੇ ਮਕਾਨ ’ਤੇ ਡਿੱਗ ਪਿਆ। ਬੱਚੀਆਂ ਨੂੰ ਕੋਝੀਕੋਡ ਮੈਡੀਕਲ ਕਾਲਜ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦੇਈਏ ਕਿ ਕੇਰਲ ਤੋਂ ਸੋਮਵਾਰ ਤੋਂ ਮੀਂਹ ਪੈ ਰਿਹਾ ਹੈ। ਮੌਸਮ ਮਹਿਕਮੇ ਨੇ ਸੂਬੇ ਦੇ ਕਈ ਹਿੱਸਿਆਂ ਵਿਚ ਮੰਗਲਵਾਰ ਨੂੰ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮਹਿਕਮੇ ਨੇ ਦੱਸਿਆ ਕਿ ਪੂਰਬ-ਮੱਧ ਅਰਬ ਸਾਗਰ ਦੇ ਉੱਪਰ ਚੱਕਰਵਾਤ ਬਣਿਆ ਹੈ ਅਤੇ ਇਸ ਦੇ ਅਗਲੇ ਤਿੰਨ ਦਿਨਾਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਕੇਰਲ ਵਿਚ 11 ਅਕਤੂਬਰ ਤੋਂ 15 ਅਕਤੂਬਰ ਤੱਕ ਮੀਂਹ ਪੈਣ ਦਾ ਅਨੁਮਾਨ ਹੈ।


author

Tanu

Content Editor

Related News