ਜੰੰਮੂ-ਕਸ਼ਮੀਰ ''ਚ ਦੋ ਕੋਰੋਨਾ ਮਰੀਜ਼ਾਂ ਦੀ ਮੌਤ, ਮ੍ਰਿਤਕਾਂ ਦਾ ਅੰਕੜਾ 23 ਤੱਕ ਪੁੱਜਾ

5/25/2020 6:18:27 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ (ਕੋਵਿਡ-19) ਤੋਂ ਪੀੜਤ ਦੋ ਮਰੀਜ਼ਾਂ ਦੀ ਮੌਤ ਹੋਣ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 23 ਹੋ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਕੋਵਿਡ-19 ਤੋਂ ਕਸ਼ਮੀਰ ਖੇਤਰ 'ਚ ਇਕ ਜਨਾਨੀ ਦੀ ਅਤੇ ਜੰਮੂ ਖੇਤਰ 'ਚ ਇਕ ਪੁਰਸ਼ ਦੀ ਮੌਤ ਹੋਈ ਹੈ। ਪ੍ਰਦੇਸ਼ 'ਚ ਹੁਣ ਤੱਕ ਹੋਈਆਂ 23 ਮੌਤਾਂ 'ਚ ਜੰਮੂ ਖੇਤਰ 'ਚ 3 ਅਤੇ ਕਸ਼ਮੀਰ ਖੇਤਰ 'ਚ 20 ਮਰੀਜ਼ ਸ਼ਾਮਲ ਹਨ। ਇਸ ਵਾਇਰਸ ਕਾਰਨ ਪਿਛਲੇ 9 ਦਿਨਾਂ ਦੌਰਾਨ 12 ਲੋਕਾਂ ਦੀ ਮੌਤ ਹੋਈ ਹੈ। ਪੀੜਤਾਂ ਦੀ ਗਿਣਤੀ 1500 ਤੋਂ ਪਾਰ ਪਹੁੰਚ ਗਈ ਹੈ। 

ਸੂਤਰਾਂ ਮੁਤਾਬਕ ਕੁਲਗਾਮ ਵਾਸੀ ਕੋਰੋਨਾ ਵਾਇਰਸ 65 ਸਾਲਾ ਜਨਾਨੀ ਦੀ ਸ਼ੁੱਕਰਵਾਰ ਨੂੰ ਐੱਸ. ਐੱਚ. ਐੱਮ. ਸੀ. ਹਸਪਤਾਲ 'ਚ ਭਰਤੀ ਹੋਈ ਸੀ। ਇਸ ਦੇ ਅਗਲੇ ਦਿਨ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਜੰਮੂ 'ਚ ਪੇਸ਼ੇ ਤੋਂ ਵਕੀਲ 63 ਸਾਲਾ ਪੁਰਸ਼ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਜਾਂਚ 'ਚ ਇਹ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Content Editor Tanu