ਦੋ ਭਰਾਵਾਂ ਨੇ 17 ਸਾਲਾ ਨਬਾਲਿਗਾ ਨੂੰ ਅਗਵਾ ਕਰ ਕੀਤਾ ਰੇਪ

Saturday, Nov 28, 2020 - 02:43 AM (IST)

ਦੋ ਭਰਾਵਾਂ ਨੇ 17 ਸਾਲਾ ਨਬਾਲਿਗਾ ਨੂੰ ਅਗਵਾ ਕਰ ਕੀਤਾ ਰੇਪ

ਗੋਂਡਾ - ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਤੋਂ ਬੀਤੀ ਰਾਤ ਇੱਕ ਨਬਾਲਿਗ ਕੁੜੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਹੀ ਦੋ ਮੁੰਡਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਨੇਂ ਦੋਸ਼ੀ ਭਰਾ ਹਨ। ਪੁਲਸ ਨੇ ਇੱਕ ਮੁੱਖ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
2 ਦਸੰਬਰ ਤੋਂ ਇਸ ਸੂਬੇ 'ਚ ਚੱਲਣਗੀਆਂ 54 ਟਰੇਨਾਂ

ਗੋਂਡਾ 'ਚ ਬੀਤੀ ਰਾਤ ਇੱਕ ਨਬਾਲਿਗ ਕੁੜੀ ਨੂੰ ਪਿੰਡ ਦੇ ਹੀ ਦੋ ਭਰਾ ਘਰੋਂ ਚੁੱਕ ਕੇ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ। ਐੱਸ.ਪੀ. ਨੇ ਦੱਸਿਆ ਕਿ ਮੁਕੱਦਮਾ ਲਿਖ ਕੇ ਇੱਕ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਘਟਨਾ ਤਰਬਗੰਜ ਥਾਣਾ ਖੇਤਰ ਦੇ ਇੱਕ ਪਿੰਡ ਦੀ ਹੈ। ਜਦੋਂ ਪਰਿਵਾਰ ਆਪਣੀ ਧੀ ਨੂੰ ਲੱਭਣ ਪੁੱਜੇ ਤਾਂ ਕੁੜੀ ਨੂੰ ਦੋਸ਼ੀ ਨੇ ਘਰ ਦੇ ਬਾਹਰ ਧੱਕ ਦਿੱਤਾ। ਫਿਰ ਕੁੜੀ ਨੇ ਆਪਣੀ ਹੱਡ ਬੀਤੀ ਪਰਿਵਾਰ ਵਾਲਿਆਂ ਨੂੰ ਸੁਣਾਈ ਅਤੇ ਦੋਨਾਂ ਭਰਾਵਾਂ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਾਈ।
ਭਾਰਤ, US, ਬ੍ਰਿਟੇਨ ਦੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ 'ਚ ਹੋ ਰਹੀ ਇਹ ਭਿਆਨਕ ਸਮੱਸਿਆ: ਅਧਿਐਨ

ਪੁਲਸ ਪ੍ਰਧਾਨ ਸ਼ੈਲੇਸ਼ ਕੁਮਾਰ ਪੰਡਿਤ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁੱਖ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਸ ਨੇ ਪੁੱਛਗਿੱਛ 'ਚ ਦੱਸਿਆ ਕਿ ਦੋਨਾਂ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ। ਪੁਲਸ ਨੇ ਪਰਿਵਾਰ ਵਾਲਿਆਂ ਦੀ ਤਹਰੀਰ 'ਤੇ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਲਿਆ ਹੈ। ਕੁੜੀ ਨੂੰ ਮੈਡੀਕਲ ਪ੍ਰੀਖਣ ਲਈ ਭੇਜਿਆ ਗਿਆ ਹੈ। ਪੁਲਸ ਸਾਰੇ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਦੋਸ਼ੀ ਲੜਕੇ ਨੂੰ ਪੁਲਸ ਹਿਰਾਸਤ 'ਚ ਲੈ ਕੇ ਪੁੱਛਗਿੱਛ 'ਚ ਲੱਗੀ ਹੈ।


author

Inder Prajapati

Content Editor

Related News