ਕੁੜੀ ਪਿੱਛੇ ਦੋ ਭਰਾਵਾਂ ਨੇ ਚੁੱਕਿਆ ਖ਼ੌਫਨਾਕ ਕਦਮ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Monday, Nov 11, 2024 - 02:54 PM (IST)

ਕੁੜੀ ਪਿੱਛੇ ਦੋ ਭਰਾਵਾਂ ਨੇ ਚੁੱਕਿਆ ਖ਼ੌਫਨਾਕ ਕਦਮ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਨਾਲ ਬਦਸਲੂਕੀ ਦੇ ਦੋਸ਼ਾਂ ਤੋਂ ਦੁਖੀ ਹੋ ਕੇ ਦੋ ਭਰਾਵਾਂ ਨੇ ਜ਼ਹਿਰ ਖਾ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੋਵੇਂ ਚਚੇਰੇ ਭਰਾ ਸਨ। ਦੋਵੇਂ ਪਾਨੀਪਤ ਦੀ ਧਮੀਚਾ ਕਾਲੋਨੀ ਦੇ ਰਹਿਣ ਵਾਲੇ ਹਨ। ਪਰਿਵਾਰ ਵਾਲਿਆਂ ਨੇ ਕੁੜੀ 'ਤੇ ਟਾਰਚਰ ਕਰਨ ਦਾ ਦੋਸ਼ ਲਗਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ 8 ਨਵੰਬਰ ਨੂੰ ਇਨਸਰ ਬਾਜ਼ਾਰ ਦੇ ਸੈਲਰਗੰਜ ਗੇਟ ਕੋਲ ਮੋਮੋਜ਼ ਖਾਣ ਗਏ ਸਨ। ਇਸ ਦੌਰਾਨ ਦੋਵਾਂ ਭਰਾਵਾਂ ਦੀ ਇਕ ਕੁੜੀ ਨਾਲ ਬਹਿਸ ਹੋ ਗਈ। ਇਹ ਝਗੜਾ ਲੜਾਈ ਵਿਚ ਬਦਲ ਗਿਆ ਅਤੇ ਕੁੜੀ ਨੇ ਦੋਵਾਂ ਖਿਲਾਫ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਥਾਣੇ 'ਚ ਦੋਵੇਂ ਭਰਾਵਾਂ ’ਤੇ ਤਸ਼ੱਦਦ ਕੀਤਾ ਗਿਆ। ਕੁੜੀ ਨੇ ਦੋਵੇਂ ਚਚੇਰੇ ਭਰਾਵਾਂ ਦੇ ਖਿਲਾਫ FIR ਦਰਜ ਕਰਾਉਣ ਸਮੇਤ ਗਹਿਣੇ ਅਤੇ ਪੈਸੇ ਲੈਣ ਦੀ ਗੱਲ ਵੀ ਆਖੀ। ਇਸੇ ਤਣਾਅ ਦੇ ਚੱਲਦਿਆਂ ਦੋਵਾਂ ਨੇ ਪਾਰਕ ਵਿਚ ਜਾ ਕੇ ਜ਼ਹਿਰ ਖਾ ਲਿਆ, ਜਿਸ ਕਾਰਨ ਇਲਾਜ ਦੌਰਾਨ ਦੋਵਾਂ ਭਰਾਵਾਂ ਦੀ ਮੌਤ ਹੋ ਗਈ।

ਮੌਤ ਤੋਂ ਪਹਿਲਾਂ ਮ੍ਰਿਤਕਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਆਪਣੀ ਮੌਤ ਦਾ ਕਾਰਨ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਕੁੜੀ ਨੇ ਥਾਣੇ ਵਿਚ ਝੂਠੀ ਸ਼ਿਕਾਇਤ ਦਿੱਤੀ ਹੈ। ਮ੍ਰਿਤਕਾਂ ਨੇ ਕਿਹਾ ਕਿ ਥਾਣੇ ਵਿਚ ਸਾਡੀ ਇਕ ਵੀ ਗੱਲ ਨਹੀਂ ਸੁਣੀ ਗਈ। ਥਾਣੇ ਵਿਚ ਵੀ ਸਾਨੂੰ ਕੁੱਟਿਆ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਅਸੀਂ ਦੋਵਾਂ ਨੇ ਜ਼ਹਿਰੀਲੀ ਚੀਜ਼ ਖਾ ਲਈ।


author

Tanu

Content Editor

Related News