''ਹਾਂ ਮੈਂ ਦੋਸ਼ੀ ਹਾਂ, ਜੇਕਰ...'', ਟਵਿੱਟਰ ਲੌਕ ਤਾਂ ਇੰਸਟਾਗ੍ਰਾਮ ਤੋਂ ਰਾਹੁਲ ਗਾਂਧੀ ਦਾ ਸਰਕਾਰ ''ਤੇ ਹਮਲਾ

Thursday, Aug 12, 2021 - 08:28 PM (IST)

''ਹਾਂ ਮੈਂ ਦੋਸ਼ੀ ਹਾਂ, ਜੇਕਰ...'', ਟਵਿੱਟਰ ਲੌਕ ਤਾਂ ਇੰਸਟਾਗ੍ਰਾਮ ਤੋਂ ਰਾਹੁਲ ਗਾਂਧੀ ਦਾ ਸਰਕਾਰ ''ਤੇ ਹਮਲਾ

ਨਵੀਂ ਦਿੱਲੀ - ਟਵਿੱਟਰ 'ਤੇ ਕਾਂਗਰਸ ਨੇਤਾਵਾਂ ਅਤੇ ਖੁਦ ਦਾ ਅਕਾਉਂਟ ਬੰਦ ਹੋਣ ਤੋਂ ਬਾਅਦ ਵੀ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ 'ਤੇ ਹਮਲਾ ਜਾਰੀ ਹੈ। ਹੁਣ ਰਾਹੁਲ ਗਾਂਧੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਨ। ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ਦੀ ਆਪਣੀ ਤਾਜ਼ਾ ਪੋਸਟ ਵਿੱਚ ਲਿਖਿਆ ਹੈ 'ਡਰੋ ਮਤ, ਸੱਤਿਆਮੇਵ ਜਯਤੇ।' ਇਸ ਦੇ ਨਾਲ ਉਨ੍ਹਾਂ ਨੇ ਕੁੱਝ ਸਲਾਈਡ ਵੀ ਪੋਸਟ ਕੀਤੀਆਂ ਹਨ। ਦੂਜੇ ਪਾਸੇ ਪ੍ਰਿਯੰਕਾ ਗਾਂਧੀ ਟਵਿੱਟਰ 'ਤੇ ਹੀ ਟਵਿੱਟਰ ਖ਼ਿਲਾਫ਼ ਹਮਲਾਵਰ ਹਨ।

ਰਾਹੁਲ ਗਾਂਧੀ ਨੇ ਇੰਸਟਾਗ੍ਰਾਮ 'ਤੇ ਲਿਖਿਆ, ਜੇਕਰ ਕਿਸੇ ਦੇ ਪ੍ਰਤੀ ਤਰਸ ਜਾਂ ਹਮਦਰਦੀ ਦਿਖਾਉਣਾ ਕ੍ਰਾਈਮ ਹੈ, ਤਾਂ ਮੈਂ ਅਪਰਾਧੀ ਹਾਂ। ਜੇਕਰ ਬਲਾਤਕਾਰ-ਕਤਲ ਪੀੜਤ ਲਈ ਨੀਆਂ ਮੰਗਣਾ ਗਲਤ ਹੈ ਤਾਂ ਮੈਂ ਦੋਸ਼ੀ ਹਾਂ। ਰਾਹੁਲ ਨੇ ਅੱਗੇ ਲਿਖਿਆ, ਉਹ ਸਾਨੂੰ ਇੱਕ ਪਲੇਟਫਾਰਮ 'ਤੇ ਲੌਕ ਕਰ ਸਕਦੇ ਹਨ ਪਰ ਉਹ ਲੋਕਾਂ ਲਈ ਉੱਠਣ ਵਾਲੀ ਸਾਡੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਹਨ। ਤਰਸ, ਪਿਆਰ, ਨੀਆਂ ਦਾ ਸੁਨੇਹਾ ਸੰਸਾਰਿਕ ਹੈ। 1.3 ਬਿਲੀਅਨ ਭਾਰਤੀਆਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਲਿਖਿਆ ਸੀ, ਮੇਰੀ ਜੰਗ ਇਸ ਡਰ ਦੇ ਖ਼ਿਲਾਫ਼ ਹੈ। ਜਿੱਥੇ ਵੀ ਮੈਂ ਜਾਂਦਾ ਹਾਂ ਉੱਥੇ ਨਫਰਤ ਖ਼ਿਲਾਫ਼ ਵਿਰੋਧ ਕਰਦਾ ਹਾਂ। ਰਾਹੁਲ ਨੇ ਅੱਗੇ ਲਿਖਿਆ, ਦੂਜੀਆਂ ਪਾਰਟੀਆਂ ਅਤੇ ਕਾਂਗਰਸ ਵਿੱਚ ਇਹੀ ਫਰਕ ਹੈ ਕਿ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਅਸੀਂ ਕਿਸੇ ਦੇ ਖ਼ਿਲਾਫ਼ ਹਿੰਸਾ ਦਾ ਇਸਤੇਮਾਲ ਨਹੀਂ ਕਰਦੇ।

ਪ੍ਰਿਯੰਕਾ ਗਾਂਧੀ, ਸ਼੍ਰੀਨਿਵਾਸ ਨੇ ਬਦਲੀ ਪ੍ਰੋਫਾਈਲ ਫੋਟੋ
ਟਵਿੱਟਰ 'ਤੇ ਵੀ ਕਾਂਗਰਸ ਉਨ੍ਹਾਂ ਦੇ ਨੇਤਾਵਾਂ, ਸੰਗਠਨ ਦੇ ਅਕਾਉਂਟ ਬੰਦ ਹੋਣ ਦਾ ਵਿਰੋਧ ਜਤਾ ਰਹੇ ਹਨ। ਕਾਂਗਰਸ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕਰੀਬ 5 ਹਜ਼ਾਰ ਟਵਿੱਟਰ ਅਕਾਉਂਟ ਬਲਾਕ ਕੀਤੇ ਗਏ ਹਨ। ਇਸ 'ਤੇ ਕਾਂਗਰਸ ਨੇਤਾ ਸ਼੍ਰੀਨਿਵਾਸ ਨੇ ਆਪਣੇ ਟਵਿੱਟਰ ਅਕਾਉਂਟ ਦਾ ਨਾਮ ਹੀ ਰਾਹੁਲ ਗਾਂਧੀ ਰੱਖ ਲਿਆ ਹੈ। ਉਥੇ ਹੀ ਪ੍ਰਿਯੰਕਾ ਗਾਂਧੀ ਨੇ ਵੀ ਰਾਹੁਲ ਗਾਂਧੀ ਦੀ ਫੋਟੋ ਆਪਣੇ ਟਵਿੱਟਰ ਅਕਾਉਂਟ ਦੀ ਪ੍ਰੋਫਾਈਲ 'ਤੇ ਲਗਾ ਲਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News