ਟਵਿੱਟਰ ''ਤੇ ਨਹੀਂ ਹਨ ਇਸਰੋ ਚੀਫ ਕੇ. ਸੀਵਾਨ, ਫਰਜ਼ੀ ਅਕਾਊਂਟ ਤੋਂ ਬਚਣ ਦੀ ਅਪੀਲ

09/09/2019 5:31:03 PM

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੀਫ ਕੇ. ਸੀਵਾਨ ਨੇ ਬੀਤੇ ਇਕ ਹਫ਼ਤੇ 'ਚ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਉਨ੍ਹਾਂ ਦੀ ਅਗਵਾਈ 'ਚ ਦੇਸ਼ ਨੇ ਇਤਿਹਾਸ ਰਚਿਆ ਹੈ। ਹਾਲ ਹੀ 'ਚ ਕੇ. ਸੀਵਾਨ ਦੇ ਨਾਂ ਨਾਲ ਸੋਸ਼ਲ ਮੀਡੀਆ ਖਾਸ ਕਰ ਕੇ ਟਵਿੱਟਰ 'ਤੇ ਕਈ ਅਕਾਊਂਟ ਵੀ ਬਣਾਏ ਗਏ ਹਨ, ਜਿਸ 'ਚ ਉਹ ਲਗਾਤਾਰ ਟਵੀਟ ਕਰ ਰਹੇ ਹਨ ਪਰ ਹੁਣ ਇਸਰੋ ਨੇ ਇਸ ਮਸਲੇ 'ਤੇ ਅਧਿਕਾਰਤ ਬਿਆਨ ਦਿੱਤਾ ਹੈ। ਇਸਰੋ ਦਾ ਕਹਿਣਾ ਹੈ ਕਿ ਸੀਵਾਨ ਟਵਿੱਟਰ 'ਤੇ ਨਹੀਂ ਹਨ ਅਤੇ ਉਨ੍ਹਾਂ ਦੇ ਨਾਂ ਨਾਲ ਚੱਲ ਰਹੇ ਅਕਾਊਂਟ ਫਰਜ਼ੀ ਹਨ।
PunjabKesariਇਸਰੋ ਨੇ ਕਿਹਾ ਪਰਸਨਲ ਅਕਾਊਂਟ ਨਹੀਂ
ਇਸਰੋ ਨੇ ਸੋਮਵਾਰ ਦੁਪਹਿਰ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਹ ਨੋਟ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਸੀਵਾਨ ਦੇ ਨਾਂ ਨਾਲ ਕਈ ਅਕਾਊਂਟ ਬਣਾਏ ਗਏ ਹਨ, ਜਿਨ੍ਹਾਂ 'ਤੇ ਉਨ੍ਹਾਂ ਦੀ ਤਸਵੀਰ ਵੀ ਲੱਗੀ ਹੋਈ ਹੈ। ਇਸਰੋ ਦਾ ਕਹਿਣਾ ਹੈ ਕਿ ਸੀਵਾਨ ਦਾ ਸੋਸ਼ਲ ਮੀਡੀਆ 'ਤੇ ਕੋਈ ਪਰਸਨਲ ਅਕਾਊਂਟ ਨਹੀਂ ਹੈ। ਅਜਿਹੇ 'ਚ ਇਨ੍ਹਾਂ ਅਕਾਊਂਟਸ ਤੋਂ ਜੋ ਵੀ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੈ।
PunjabKesariਇਸਰੋ ਨੇ ਪ੍ਰੈੱਸ ਰਿਲੀਜ਼ ਕੀਤਾ ਜਾਰੀ
ਇਸਰੋ ਨੇ ਸੋਮਵਾਰ ਦੁਪਹਿਰ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਹ ਨੋਟ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਸੀਵਾਨ ਦੇ ਨਾਂ 'ਤੇ ਕਈ ਅਕਾਊਂਟ ਬਣਾਏ ਗਏ ਹਨ, ਜਿਨ੍ਹਾਂ 'ਤੇ ਉਨ੍ਹਾਂ ਦੀ ਤਸਵੀਰ ਵੀ ਲੱਗੀ ਹੋਈ ਹੈ। ਇਸਰੋ ਦਾ ਕਹਿਣਾ ਹੈ ਕਿ ਸੀਵਾਨ ਦਾ ਸੋਸ਼ਲ ਮੀਡੀਆ 'ਤੇ ਕੋਈ ਪਰਸਨਲ ਅਕਾਊਂਟ ਨਹੀਂ ਹੈ। ਅਜਿਹੇ 'ਚ ਇਨ੍ਹਾਂ ਅਕਾਊਂਟਸ ਤੋਂ ਜੋ ਵੀ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੈ। ਇਸ ਦੇ ਨਾਲ ਹੀ ਇਸਰੋ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਆਫੀਸ਼ੀਅਲ ਅਕਾਊਂਟ ਦੀ ਜਾਣਕਾਰੀ ਦਿੱਤੀ ਹੈ।


Related News