ਤੁਰਕੀ ਨੂੰ ਝਟਕਾ: ਆੜ੍ਹਤੀਆਂ, ਵਪਾਰੀਆਂ ਨੇ ਕਰ 'ਤਾ ਵੱਡਾ ਐਲਾਨ

Friday, May 16, 2025 - 10:42 AM (IST)

ਤੁਰਕੀ ਨੂੰ ਝਟਕਾ: ਆੜ੍ਹਤੀਆਂ, ਵਪਾਰੀਆਂ ਨੇ ਕਰ 'ਤਾ ਵੱਡਾ ਐਲਾਨ

ਹਰਿਆਣਾ : ਹਰਿਆਣਾ ਦੇ ਲੋਕ ਹੁਣ ਤੁਰਕੀ ਦੇ ਸੇਬ ਨਹੀਂ ਸਗੋਂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਸੇਬ ਖਾਣਗੇ। ਤੁਰਕੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਮਦਦ ਕੀਤੀ ਸੀ। ਇਸ ਕਾਰਨ ਸੂਬੇ ਭਰ ਦੇ ਫਲ ਵਪਾਰੀਆਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਆਲ ਹਰਿਆਣਾ ਸਬਜ਼ੀ ਮੰਡੀ ਐਸੋਸੀਏਸ਼ਨ ਨੇ ਤੁਰਕੀ ਦੇ ਸੇਬਾਂ ਸਮੇਤ ਸਾਰੇ ਉਤਪਾਦਾਂ ਦੀ ਵਿਕਰੀ ਦਾ ਬਾਈਕਾਟ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ। ਕੈਥਲ, ਯਮੁਨਾਨਗਰ, ਪਿੰਜੌਰ ਦੇ ਵਪਾਰੀਆਂ ਨੇ ਇਸ ਫ਼ੈਸਲੇ ਨਾਲ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ : ਮੁੜ ਲਾਜ਼ਮੀ ਹੋਇਆ ਮਾਸਕ, ਹੋ ਜਾਓ ਸਾਵਧਾਨ, ਜਾਰੀ ਹੋਈ ਚਿਤਾਵਨੀ

ਸੂਬੇ ਦੀਆਂ ਮੰਡੀਆਂ ਵਿੱਚ ਰੋਜ਼ਾਨਾ ਕਰੋੜਾਂ ਰੁਪਏ ਦਾ ਸੇਬਾਂ ਦਾ ਕਾਰੋਬਾਰ ਹੁੰਦਾ ਹੈ। ਆਲ ਹਰਿਆਣਾ ਸਬਜ਼ੀ ਮੰਡੀ ਐਸੋਸੀਏਸ਼ਨ ਨੇ ਸੂਬੇ ਭਰ ਦੇ ਵਪਾਰੀਆਂ ਨੂੰ ਤੁਰਕੀ ਸੇਵ ਦੀ ਵਿਕਰੀ ਬੰਦ ਕਰਨ ਦਾ ਸੱਦਾ ਦਿੱਤਾ ਹੈ। ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਮੰਡੀਆਂ ਵਿੱਚ ਕਮਿਸ਼ਨ ਏਜੰਟ ਸਿਰਫ਼ ਭਾਰਤ ਵਿੱਚ ਪੈਦਾ ਹੋਣ ਵਾਲੇ ਸੇਬ ਹੀ ਵੇਚਣਗੇ। ਆਲ ਹਰਿਆਣਾ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਸੂਬਾ ਸਕੱਤਰ ਹਰੀਸ਼ ਧਮੀਜਾ ਇਸ ਤੋਂ ਨਾਰਾਜ਼ ਹਨ।

ਇਹ ਵੀ ਪੜ੍ਹੋ : ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

ਯਮੁਨਾਨਗਰ ਦੇ ਬਾਜ਼ਾਰਾਂ ਵਿੱਚ ਤੁਰਕੀ ਸੇਬਾਂ ਦੀ ਬਜਾਏ ਕਸ਼ਮੀਰੀ ਸੇਬਾਂ ਦੀ ਮੰਗ ਕਈ ਗੁਣਾ ਵੱਧ ਗਈ ਹੈ। ਜਗਾਧਾਰੀ ਫਲ ਮੰਡੀ ਦੇ ਆੜਤੀ ਪ੍ਰਿੰਸ ਦਾ ਕਹਿਣਾ ਹੈ ਕਿ ਤੁਰਕੀ ਦੇ ਸੇਬਾਂ ਦੀ ਮੰਗ ਨਾ-ਮਾਤਰ ਹੈ। ਔਸਤਨ, ਹਰ ਰੋਜ਼ ਸਿਰਫ਼ 10 ਡੱਬੇ ਸੇਬ ਹੀ ਆ ਰਹੇ ਹਨ। ਇਹ ਡੱਬੇ ਵੀ ਆਰਡਰ ਦੇਣ ਤੋਂ ਬਾਅਦ ਹੀ ਆ ਰਹੇ ਹਨ। ਜਦੋਂ ਤੁਰਕੀ ਵਿੱਚ ਭੂਚਾਲ ਆਇਆ ਸੀ, ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੁੱਖਤਾ ਦਿਖਾਉਂਦੇ ਹੋਏ ਮਦਦ ਕੀਤੀ ਸੀ ਪਰ ਆਪ੍ਰੇਸ਼ਨ ਸਿੰਦੂਰ ਦੌਰਾਨ, ਭਾਰਤ ਵਿੱਚ ਤੁਰਕੀ ਦੇ ਡਰੋਨ ਡਿਗਾਏ ਗਏ। ਜੇਕਰ ਤੁਰਕੀ ਭਾਰਤ ਦੇ ਦੁਸ਼ਮਣ ਦੇਸ਼ ਪਾਕਿਸਤਾਨ ਦੀ ਮਦਦ ਕਰੇਗਾ, ਤਾਂ ਅਸੀਂ ਇਸਦੇ ਸੇਬ ਕਿਉਂ ਵੇਚੀਏ।

ਇਹ ਵੀ ਪੜ੍ਹੋ : Rain Alert: ਹਿਮਾਚਲ ਦੇ ਇਨ੍ਹਾਂ ਇਲਾਕਿਆਂ 'ਚ 4 ਦਿਨ ਲਗਾਤਾਰ ਪਵੇਗਾ ਮੀਂਹ, ਅਲਰਟ ਜਾਰੀ

ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਮਦਦ ਕਰਨ 'ਤੇ ਤੁਰਕੀ ਨਾਲ ਵਪਾਰਕ ਸਬੰਧਾਂ ਵਿੱਚ ਆਈ ਖਟਾਸ ਤੋਂ ਬਾਅਦ ਪਾਣੀਪਤ ਦੇ ਹੈਂਡਲੂਮ ਵਪਾਰੀ ਤਣਾਅ ਵਿੱਚ ਹਨ। ਭਾਰਤ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਨ੍ਹਾਂ ਦੇ ਲਗਭਗ 100 ਕਰੋੜ ਰੁਪਏ ਦੇ ਨਿਰਯਾਤ ਦੇ ਆਰਡਰ ਖ਼ਤਰੇ ਵਿੱਚ ਹਨ। ਅਮਰੀਕਾ ਤੋਂ ਬਾਅਦ ਪਾਣੀਪਤ ਦੇ ਹੈਂਡਲੂਮ ਕਾਰੋਬਾਰ ਲਈ ਤੁਰਕੀ ਅੰਤਰਰਾਸ਼ਟਰੀ ਪੱਧਰ 'ਤੇ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਨਿਰਯਾਤ ਕੀਤੀਆਂ ਗਈਆਂ ਚੀਜ਼ਾਂ ਵਿੱਚ ਘਰੇਲੂ ਸਜਾਵਟ ਦੀਆਂ ਚੀਜ਼ਾਂ, ਬੈੱਡ ਸ਼ੀਟਾਂ, ਪਰਦੇ, ਬਾਥਮੈਟ, ਬੈੱਡ ਸ਼ੀਟਾਂ, ਪਰਦੇ, ਬਾਥਮੈਟ ਅਤੇ ਹੋਰ ਬਹੁਤ ਸਾਰੇ ਉਤਪਾਦ ਸ਼ਾਮਲ ਹਨ। ਵਪਾਰੀਆਂ ਅਨੁਸਾਰ ਪਾਣੀਪਤ ਦੇ ਨਿਰਯਾਤਕਾਂ ਕੋਲ ਇਸ ਸਮੇਂ ਲਗਭਗ 100 ਕਰੋੜ ਰੁਪਏ ਦੇ ਆਰਡਰ ਹਨ।

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News