ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਦਿਮਾਗ ਨੂੰ ਐਕਟਿਵੇਟ ਕਰਣ ਦੀ ਕੋਸ਼ਿਸ਼

05/25/2020 1:03:11 AM

ਰਾਏਪੁਰ, 24 ਮਈ (ਇੰਟ.) : ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ ਦੀ ਹਾਲਤ 'ਚ ਹਾਲੇ ਤੱਕ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਹ ਕੋਮਾ 'ਚ ਹਨ। ਡਾਕਟਰ ਉਨ੍ਹਾਂ ਦੇ ਦਿਮਾਗ ਨੂੰ ਐਕਟਿਵੇਟ ਕਰਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।ਜੋਗੀ ਦਾ ਪਿਛਲੇ 15 ਦਿਨਾਂ ਤੋਂ ਰਾਏਪੁਰ ਦੇ ਦੇਵੇਂਦਰ ਨਗਰ ਸਥਿਤ ਸ਼੍ਰੀ ਨਾਰਾਇਣਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਹਸਪਤਾਲ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਜੋਗੀ ਨੂੰ ਰਾਇਲਸ ਟਿਊਬ ਦੇ ਜ਼ਰੀਏ ਹਸਪਤਾਲ ਦੇ ਖਾਣੇ ਦੇ ਨਾਲ-ਨਾਲ ਹੁਣ ਘਰ ਦਾ ਬਣਿਆ ਖਾਣਾ ਦੇਣਾ ਵੀ ਸ਼ੁਰੂ ਕੀਤਾ ਗਿਆ ਹੈ। ਸਾਬਕਾ ਸੀ. ਐਮ. ਨੂੰ ਇਮਲੀ ਦਾ ਬੀਜ ਗਲੇ 'ਚ ਫਸਣ 'ਤੇ ਹਾਰਟ ਅਟੈਕ ਆਉਣ  ਤੋਂ ਬਾਅਦ 9 ਮਈ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।  ਉਦੋਂ ਤੋਂ ਉਹ ਕੋਮਾ 'ਚ ਹਨ। 


Inder Prajapati

Content Editor

Related News