ਭਾਰਤ ਦੇ ''ਕੱਟੜ ਵਿਰੋਧੀ'' ਰਹੇ ਹਨ ਟਰੰਪ ਦੇ ਨਵੇਂ ਸੁਰੱਖਿਆ ਸਲਾਹਕਾਰ

Saturday, Mar 24, 2018 - 10:14 PM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਹੁਣ ਤੱਕ ਦੇ 14 ਮਹੀਨਿਆਂ ਦੇ ਕਾਰਜਕਾਲ 'ਚ ਤੀਜੀ ਵਾਰ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਦੀ ਨਿਯੁਕਤੀ ਕਰ ਚੁੱਕੇ ਹਨ। ਐੱਨ. ਐੱਸ. ਏ. ਲਈ ਉਨ੍ਹਾਂ ਦੀ ਨਵੀਂ ਪਸੰਦ ਨੇ ਦੁਨੀਆ ਭਰ ਨੂੰ ਹੈਰਾਨ ਅਤੇ ਡਰਾ ਦਿੱਤਾ ਹੈ। ਟਰੰਪ ਨੇ ਟਵਿੱਟਰ 'ਤੇ ਐੱਚ. ਆਰ. ਮੈਕਮਾਸਟਰ ਦੀ ਥਾਂ ਐੱਨ. ਐੱਸ. ਏ. ਦੇ ਨਾਂ ਦਾ ਐਲਾਨ ਕੀਤਾ ਜਿਨ੍ਹਾਂ ਦੀ ਪਛਾਣ ਇਕ ਜੰਗਲੀ ਸ਼ਖਸ ਦੇ ਨਾਲ ਕੀਤੀ ਜਾ ਰਹੀ ਹੈ। ਉਸ ਦੇ ਕੁਝ ਘੰਟੇ ਦੇ ਅੰਦਰ ਉਸ ਮੰਚ ਮਤਲਬ ਟਵਿੱਟਰ 'ਤੇ ਬਿਲ ਨੇ ਲਿੱਖਿਆ, 'ਬੋਲਟਨ? ਰਿਅਲੀ? ਬੰਕਰ ਕਿੱਥੇ ਹਨ?'
ਕੁਝ ਕੱਟੜਪੰਥੀ ਮੀਡੀਆ ਸਮੂਹਾਂ ਨੂੰ ਛੱਡ ਕੇ ਅਮਰੀਕੀ ਐੱਨ. ਐੱਸ. ਏ. ਨੂੰ ਲੈ ਕੇ ਦੁਨੀਆ ਭਰ 'ਚ ਬਣਨ ਵਾਲੀਆਂ ਖਬਰਾਂ ਦੀ ਸੁਰਖੀਆਂ ਡਰ ਅਤੇ ਨਿਰਾਸ਼ਾ ਨਾਲ ਭਰੀਆਂ ਹੋਈਆਂ ਸਨ। ਇਕ ਅੰਗ੍ਰੇਜ਼ੀ ਅਖਬਾਰ ਨੇ ਆਪਣੀ ਖਬਰ 'ਚ ਲਿੱਖਿਆ, 'ਹਾਂ ਜਾਨ ਬੋਲਟਨ ਅਸਲ 'ਚ ਖਤਰਨਾਕ ਹਨ।' ਇਕ ਹੋਕ ਅੰਗ੍ਰਜ਼ੀ ਅਖਬਾਰ ਨੇ ਅੱਗੇ ਲਿੱਖਿਆ, 'ਮਿਸਟਰ ਬੋਲਟਨ ਦੇਸ਼ ਨੂੰ ਜੰਗ 'ਚ ਸ਼ਾਮਲ ਕਰ ਸਕਦੇ ਹਨ। ਟਰੰਪ ਦੀ ਇਹ ਪਸੰਦ ਉਸ ਦੇ ਪਿਛਲੇ ਕਈ ਫੈਸਲਿਆਂ ਦੀ ਤਰ੍ਹਾਂ ਹੀ ਖਤਰਨਾਕ ਹੈ।' ਵਾਸ਼ਿੰਗਟਨ ਪੋਸਟ 'ਚ ਵੀ ਐੱਨ. ਐੱਸ. ਏ. ਲਈ ਟਰੰਪ ਦੀ ਪਸੰਦ ਨੂੰ ਲੈ ਕੇ ਆਈਆਂ ਕਈ ਨਿੰਦਾ ਭਰੀਆਂ ਟਿੱਪਣੀਆਂ ਦਿੱਖੀਆਂ। ਇਨ੍ਹਾਂ 'ਚੋਂ ਇਕ ਦੀ ਹੈੱਡਲਾਈਨ ਸੀ, 'ਵ੍ਹਾਈਟ ਹਾਊਸ 'ਚ ਹੋਰ ਕੱਟੜਪੰਥੀ।'
ਬੋਲਟਨ ਆਪਣੇ ਕੱਟੜਪੰਥਈ ਵਿਚਾਰਾਂ ਲਈ ਜਾਣੇ ਜਾਂਦੇ ਹਨ ਅਤੇ ਉਹ ਫੌਜੀ ਤਾਕਤ ਦੇ ਹਿਮਾਇਤੀ ਰਹੇ ਹਨ। ਉਨ੍ਹਾਂ ਨੇ ਈਰਾਨ ਦਾ ਸਖਤ ਵਿਰੋਧ ਕੀਤਾ ਅਤੇ ਨਾਰਥ ਕੋਰੀਆ ਨੂੰ ਦੰਡਿਤ ਕਰਨ ਲਈ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਨ। ਇਥੋਂ ਤੱਕ ਕਿ ਭਾਰਤ ਦੇ ਬਾਰੇ 'ਚ ਉਨ੍ਹਾਂ ਦਾ ਸੋਚ ਠੀਕ ਨਹੀਂ ਹੈ ਅਤੇ ਉਹ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।
ਰਾਸ਼ਟਰਪਤੀ ਬੁਸ਼ ਦੇ ਕਾਰਜਕਾਲ ਦੇ ਦੌਰਾਨ ਜਦੋਂ ਬੋਲਟਨ ਸੰਯੁਕਤ ਰਾਸ਼ਟਰ 'ਚ ਅਮਰੀਕਾ ਦੇ ਰਾਜਦੂਤ ਸਨ ਤਾਂ ਉਨ੍ਹਾਂ ਨੇ ਚੀਨ ਦੇ ਨਾਲ ਮਿਲ ਕੇ ਭਾਰਤ ਨੂੰ ਝੱਟਕਾ ਦਿੱਤਾ ਸੀ। ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਪ੍ਰਸਾਰਿਤ ਸੀ ਪਰ ਉਹ ਬੋਲਟਨ ਹੀ ਸਨ ਜਿਨ੍ਹਾਂ ਨੇ ਆਪਣੇ ਚੀਨੀ ਹਮਰੁਤਬਾ ਦੇ ਨਾਲ ਮਿਲ ਕੇ ਭਾਰਤ ਦੇ ਯਤਨਾਂ 'ਤੇ ਪਾਣੀ ਫੇਰ ਦਿੱਤਾ ਸੀ।
ਜੰਗ ਦੇ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਅਕਸ ਦੇ ਨਾਲ ਬੋਲਟਨ ਕਿੰਨੀ ਦੇਰ ਤੱਕ ਵ੍ਹਾਈਟ ਹਾਊਸ 'ਚ ਟਿੱਕੇ ਰਹਿੰਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ। ਦਰਅਸਲ ਕੁਝ ਮੁੱਦਿਆਂ 'ਤੇ ਬੋਲਟਨ ਅਤੇ ਡੋਨਾਲਡ ਟਰੰਪ ਦੀ ਸਲਾਹ ਇਕ ਦੂਜੇ ਦੇ ਬਿਲਕੁਲ ਉਲਟ ਹੈ। ਉਦਾਹਰਣ ਦੇ ਤੌਰ 'ਤੇ ਉਹ ਰੂਸ ਨੂੰ ਲੈ ਕੇ ਹਮਲਾਵਰ ਹਨ ਪਰ ਟਰੰਪ ਮਾਸਕੋ ਦੇ ਪ੍ਰਤੀ ਰੱਖਿਆਤਮਕ ਹਨ। ਇਸ ਤੋਂ ਇਲਾਵਾ ਉਹ ਮੁਕਤ ਵਪਾਰ ਦੇ ਹਿਮਾਇਤੀ ਹਨ ਤਾਂ ਟਰੰਪ ਇਸ ਦੇ ਖਿਲਾਫ।

 


Related News