ਰਾਜਸਥਾਨ ''ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਦੀ ਟੱਕਰ ਨਾਲ ਬਾਈਕ ਸਵਾਰ 5 ਲੋਕਾਂ ਦੀ ਮੌਤ

02/10/2023 10:15:23 AM

ਜੈਪੁਰ (ਵਾਰਤਾ)- ਰਾਜਸਥਾਨ 'ਚ ਰਾਜਸਮੰਦ ਜ਼ਿਲ੍ਹੇ ਦੇ ਭੀਮ ਥਾਣਾ ਖੇਤਰ 'ਚ ਰਾਸ਼ਟਰੀ ਰਾਜਮਾਰਗ 8 'ਤੇ ਟਰੱਕ ਦੀ ਟੱਕਰ ਨਾਲ ਬਾਈਕ 'ਤੇ ਸਵਾਰ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਭੀਮ ਨੇੜੇ ਸੁਨਾਰ ਕੁੜੀ ਵਾਸੀ ਫ਼ੌਜ ਦਾ ਜਵਾਨ ਭੰਵਰ ਸਿੰਘ ਵੀਰਵਾਰ ਸ਼ਾਮ ਬਾਈਕ 'ਤੇ ਸਹੁਰੇ ਟੀਬਾਨਾ ਪਿੰਡ 'ਚ ਸਾਲੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਸਦਾਰਨ ਪਿੰਡ ਕੋਲ ਅਚਾਨਕ ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ। 

ਘਟਨਾ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਪੁਲਸ ਐਂਬੂਲੈਂਸ ਰਾਹੀਂ ਸਾਰਿਆਂ ਨੂੰ ਸਥਾਨਕ ਹਸਪਤਾਲ ਲੈ ਗਈ। ਜਿੱਥੇ ਡਾਕਟਰਾਂ ਨੇ ਸਾਰਿਆ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾਂ 'ਚ ਸੁਨਾਰ ਕੁੜੀ ਵਾਸੀ ਭੰਵਰ ਸਿੰਘ (35), ਉਸ ਦੇ ਪੁੱਤ ਅਜੇਪਾਲ ਸਿੰਘ, ਭੰਵਰ ਸਿੰਘ ਦੇ ਭਰਾ ਈਸ਼ਵਰ ਸਿੰਘ ਦਾ ਪੁੱਤ ਸ਼ੈਤਾਨ ਸਿੰਘ (13) ਅਤੇ ਧੀ ਲੀਲਾ (17) ਅਤੇ ਇਕ ਹੋਰ ਕੁੜੀ ਊਸ਼ਾ ਸ਼ਾਮਲ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਹਸਪਤਾਲ ਦੇ ਮੁਰਦਾਘਰ ਰੱਖਵਾ ਦਿੱਤੀਆਂ, ਜਿੱਥੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।


DIsha

Content Editor

Related News