ਤ੍ਰਿਣਮੂਲ ਕਾਂਗਰਸ ਨੂੰ ਕੁਸ਼ਾਸਨ ਦੀ ਰਾਜਨੀਤੀ ਲਈ ਸਜ਼ਾ ਮਿਲੇਗੀ : PM ਮੋਦੀ
Thursday, Mar 18, 2021 - 01:21 PM (IST)
ਪੁਰੂਲੀਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ 'ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ 10 ਸਾਲ ਦੇ ਕੁਸ਼ਾਸਨ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਲਈ ਸਜ਼ਾ ਮਿਲੇਗੀ। ਮੋਦੀ ਨੇ ਪੁਰੂਲੀਆ 'ਚ ਜਲ ਸੰਕਟ ਨੂੰ ਲੈ ਕੇ ਮਮਤਾ ਬੈਨਰਜੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੇ ਕੰਮ ਨਾ ਕਰਨ ਕਾਰਨ ਪੁਰੂਲੀਆ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਟੀ.ਐੱਮ.ਸੀ. ਸਰਕਾਰ ਨੇ ਪੁਰੂਲੀਆ ਨੂੰ ਸਿਰਫ਼ ਜਲ ਸੰਕਟ, ਜ਼ਬਰਨ ਪਲਾਇਨ ਅਤੇ ਭੇਦਭਾਵ ਭਰਿਆ ਪ੍ਰਸ਼ਾਸਨ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਤ੍ਰਿਣਮੂਲ ਸਰਕਾਰਾਂ ਨੇ ਪੁਰੂਲੀਆ ਦੇ ਉਦਯੋਗਿਕ ਵਿਕਾਸ ਨੂੰ ਨਜ਼ਰਅੰਦਾਜ ਕੀਤਾ ਹੈ।
Euphoric atmosphere in Purulia. Watch. https://t.co/xYyZSF4PJK
— Narendra Modi (@narendramodi) March 18, 2021
ਪ੍ਰਧਾਨ ਮੰਤਰੀ ਨੇ ਲਗਾਇਆ ਕਿ ਟੀ.ਐੱਮ.ਸੀ. ਨੇ ਬੰਗਾਲ 'ਚ ਮਾਓਵਾਦੀਆਂ ਦੀ ਇਕ ਨਵੀਂ ਨਸਲ ਤਿਆਰ ਕੀਤੀ, ਜਿਸ ਨੇ ਜਨਤਾ ਦਾ ਪੈਸਾ ਲੁੱਟਿਆ। ਉਨ੍ਹਾਂ ਨੇ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੰਗਾਲ ਨੂੰ ਯਾਦ ਹੈ ਕਿ ਕਿਸ ਨੇ ਫ਼ੌਜ 'ਤੇ ਤਖਤਾਪਲਟ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਸੀ ਅਤੇ ਪੁਲਵਾਮਾ ਹਮਲੇ ਦੌਰਾਨ ਤੁਸੀਂ ਕਿਸ ਦਾ ਪੱਖ ਲਿਆ ਸੀ। ਮੋਦੀ ਨੇ ਬੰਗਾਲ 'ਚ ਘੁਸਪੈਠ ਦੇ ਮੁੱਦੇ 'ਤੇ ਕਿਹਾ ਕਿ ਇਸ ਲਈ ਟੀ.ਐੱਮ.ਸੀ ਸਰਕਾਰ ਦੀ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਰਾਜਨੀਤੀ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ : ਨਵਾਂ ਬਿੱਲ ਪੇਸ਼ ਕਰਕੇ ਕੇਜਰੀਵਾਲ ਦੀ ਜਗ੍ਹਾ ਖ਼ੁਦ ਦਿੱਲੀ ਦੀ ਸਰਕਾਰ ਚਲਾਉਣਗੇ ਮੋਦੀ!