ਤ੍ਰਿਣਮੂਲ ਕਾਂਗਰਸ ਨੂੰ ਚੋਣਾਵੀਂ ਬਾਂਡ ਰਾਹੀਂ ਕਾਂਗਰਸ ਦੇ ਮੁਕਾਬਲੇ 70 ਫ਼ੀਸਦ ਵੱਧ ਪੈਸਾ ਮਿਲਿਆ

Friday, Feb 05, 2021 - 04:55 PM (IST)

ਨਵੀਂ ਦਿੱਲੀ- ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇ 2019-20 'ਚ 143 ਕਰੋੜ ਰੁਪਏ ਜੁਟਾਏ ਹਨ। ਟੀ.ਐੱਮ.ਸੀ. ਨੂੰ ਕਾਂਗਰਸ ਦੇ ਮੁਕਾਬਲੇ ਲਗਭਗ 70 ਫੀਸਦੀ ਪੈਸਾ ਚੋਣਾਵੀ ਬਾਂਡ ਦੇ ਮਾਧਿਅਮ ਨਾਲ ਇਕੱਠਾ ਕੀਤਾ ਹੈ। ਵਿਰੋਧੀ ਦਲਾਂ ਵਲੋਂ ਇਸ ਦੀ ਆਲੋਚਨਾ ਕੀਤੀ ਗਈ ਹੈ। ਤ੍ਰਿਣਮੂਲ ਨੂੰ 143 ਕਰੋੜ ਰੁਪਏ 'ਚੋਂ ਲਗਭਗ 100 ਕਰੋੜ ਰੁਪਏ ਇਕੱਲੇ ਚੋਣਾਵੀ ਬਾਂਡ ਦੇ ਮਾਧਿਅਮ ਰਾਹੀਂ ਆਏ। ਪਾਰਟੀ ਦੀ ਸਾਲਾਨਾ ਆਡਿਟ ਰਿਪੋਰਟ ਭਾਰਤੀ ਚੋਣ ਕਮਿਸ਼ਨ ਨੂੰ ਪੇਸ਼ ਕੀਤੀ ਹੈ। ਤ੍ਰਿਣਮੂਲ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ 107.2 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਸੀ। ਤ੍ਰਿਣਮੂਲ ਦੇ ਸਾਬਕਾ ਮੁੱਖ ਚੁਣੌਤੀਕਰਤਾ, ਸੀ.ਪੀ.ਐੱਮ. ਅਤੇ ਹੋਰ ਵਿਰੋਧੀ ਦਲਾਂ ਨੇ ਇਸ ਦੀ ਪਾਰਦਰਸ਼ਤਾ 'ਚ ਕਮੀ ਲਈ ਚੋਣਾਵੀ ਬਾਂਡ ਤੰਤਰ 'ਤੇ ਸਵਾਲ ਚੁੱਕਿਆ ਹੈ। ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਸੁਪਰੀਮ ਕੋਰਟ 'ਚ ਪੈਂਡਿੰਗ ਹੈ। 

ਤ੍ਰਿਣਮੂਲ ਤੋਂ ਬਾਅਦ, ਤੇਲੁਗੂ ਦੇਸ਼ਮ ਪਾਰਟੀ ਨੇ ਬਾਂਡ ਦੇ ਮਾਧਿਅਮ ਨਾਲ 81 ਕਰੋੜ ਰੁਪਏ ਜੁਟਾਈ। ਬੀ.ਜੇ.ਡੀ. ਨੇ 50 ਕਰੋੜ ਰੁਪਏ, ਡੀ.ਐੱਮ.ਕੇ. ਨੇ 45 ਕਰੋੜ ਰੁਪਏ, ਜੇ.ਡੀ.ਯੂ. ਨੇ 13 ਕਰੋੜ ਰੁਪਏ, ਜਦੋਂ ਕਿ ਜੇ.ਡੀ.ਐੱਸ. ਨੇ ਬਾਂਡ ਰਾਹੀਂ 7.5 ਕਰੋੜ ਰੁਪਏ ਜੁਟਾਏ। ਏ.ਆਈ.ਏ.ਡੀ.ਐੱਮ.ਕੇ. (ਅਖਿਲੇਸ਼ ਭਾਰਤੀ ਅੰਨਾ ਦਰਵਿੜ ਮੁਨੇਤਰ ਕੜਗਮ) ਅਤੇ ਐੱਸ.ਏ.ਡੀ. ਨੇ ਈ.ਸੀ.ਆਈ. ਦੇ ਅੰਕੜਿਆਂ ਅਨੁਸਾਰ 2019-20 'ਚ 6.5 ਕਰੋੜ ਰੁਪਏ ਅਤੇ 6.7 ਕਰੋੜ ਰੁਪਏ ਦੀ ਬਾਂਡ-ਆਧਾਰਤ ਫੰਡਿੰਗ ਜੁਟਾਈ। ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਨੇ ਚੰਦਾ ਦੇਣ ਵਾਲਿਆਂ 'ਤੇ ਕੋਈ ਵੇਰਵਾ ਨਾ ਦੇ ਕੇ 58.2 ਕਰੋੜ ਰੁਪਏ ਦੀ ਫੰਡਿੰਗ ਦਾ ਐਲਾਨ ਕੀਤਾ ਹੈ। 2019-20 'ਚ ਇਸ ਨੇ 95 ਕਰੋੜ ਰੁਪਏ ਖਰਚ ਕੀਤੇ। ਐੱਨ.ਡੀ.ਏ.-ਸਹਿਯੋਗੀ ਜਨਤਾ ਦਲ (ਯੂ) ਨੇ 2019-20 'ਚ 23.3 ਕਰੋੜ ਰੁਪਏ ਜੁਟਾਏ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ 23.4 ਕਰੋੜ ਰੁਪਏ ਜੁਟਾਏ। ਕਰਨਾਟਕ 'ਚ ਜਨਤਾ ਦਲ (ਐੱਸ) 19.7 ਕਰੋੜ ਰੁਪਏ ਅਤੇ ਬਾਬੂਲਾਲ ਮਰਾਂਡੀ ਦੀ ਝਾਰਖੰਡ ਵਿਕਾਸ ਮੋਰਚਾ ਨੇ 3.4 ਕਰੋੜ ਰੁਪਏ ਜੁਟਾਏ ਹਨ।


DIsha

Content Editor

Related News