ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਜਤਿੰਦਰ ਤਿਵਾਰੀ ਭਾਜਪਾ ਵਿਚ ਸ਼ਾਮਲ

Wednesday, Mar 03, 2021 - 01:51 AM (IST)

ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਜਤਿੰਦਰ ਤਿਵਾਰੀ ਭਾਜਪਾ ਵਿਚ ਸ਼ਾਮਲ

ਹੁਗਲੀ - ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਵਲੋਂ ਪਾਰਟੀ ਛੱਡਣਾ ਜਾਰੀ ਹੈ। ਇਸ ਲੜੀ ਵਿਚ ਪੱਛਮੀ ਬਰਧਮਾਨ ਜ਼ਿਲੇ ਦੇ ਪੰਡਾਵੇਸ਼ਵਰ ਤੋਂ ਦੋ ਵਾਰ ਦੇ ਪਾਰਟੀ ਵਿਧਾਇਕ ਅਤੇ ਆਸਨਸੋਲ ਦੇ ਸਾਬਕਾ ਮੇਅਰ ਜਤਿੰਦਰ ਤਿਵਾਰੀ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ। 

ਇਹ ਵੀ ਪੜ੍ਹੋ- ਪ੍ਰਾਈਵੇਟ ਨੌਕਰੀਆਂ 'ਚ ਹਰਿਆਣਾ ਦੇ ਲੋਕਾਂ ਲਈ ਰਾਖਵੀਂਆਂ ਹੋਣਗੀਆਂ 75 ਫੀਸਦੀ ਸੀਟਾਂ

ਤਿਵਾਰੀ ਨੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਿਰੁੱਧ ਬਗਾਵਤ ਕੀਤੀ ਸੀ ਪਰ ਭਾਜਪਾ ਵਲੋਂ ਪਿਛਲੇ ਸਾਲ ਦਸੰਬਰ ਵਿਚ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਨਿਰਾਸ਼ ਹੋ ਗਏ ਸਨ। ਉਹ ਹੁਗਲੀ ਜ਼ਿਲੇ ਦੇ ਸ਼੍ਰੀਰਾਮਪੁਰ ਵਿਚ ਇਕ ਪ੍ਰੋਗਰਾਮ ਵਿਚ ਭਾਜਪਾ ਪ੍ਰਦੇਸ਼ ਮੁਖੀ ਦਿਲੀਪ ਘੋਸ਼ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਲ ਹੋਏ।  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News