TMC ਨੇ 291 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਨੰਦੀਗ੍ਰਾਮ ਤੋਂ ਚੋਣ ਲੜੇਗੀ ਮਮਤਾ ਬੈਨਰਜੀ

Friday, Mar 05, 2021 - 03:09 PM (IST)

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ। ਤ੍ਰਿਣਮੂਲ ਕਾਂਗਰਸ ਦੀ 291 ਉਮੀਦਵਾਰਾਂ ਅੱਜ ਯਾਨੀ ਸ਼ੁੱਕਰਵਾਰ ਨੂੰ ਜਾਰੀ ਸੂਚੀ 'ਚ ਪਾਰਟੀ ਨੇ 20 ਤੋਂ ਵੱਧ ਨਵੇਂ ਚੁਣੇ ਵਿਧਾਇਕਾਂ ਅਤੇ 2 ਮੰਤਰੀਆਂ ਸਿੱਖਿਆ ਮੰਤਰੀ ਪਾਰਥ ਚੈਟਰਜੀ ਅਤੇ ਵਿੱਤ ਮੰਤਰੀ ਅਮਿਤ ਮਿਤਰਾ ਦਾ ਪੱਤਾ ਕੱਟ ਦਿੱਤਾ ਹੈ। ਬੈਨਰਜੀ ਦੀ ਭਵਾਨੀਪੁਰ ਸੀਟ ਤੋਂ ਊਰਜਾ ਮੰਤਰੀ ਸ਼ੋਵਨਦੇਵ ਚੈਟਰਜੀ ਚੋਣ ਲੜਨਗੇ। ਤ੍ਰਿਣਮੂਲ ਕਾਂਗਰਸ ਨੇ ਸੂਬੇ 'ਚ 27 ਮਾਰਚ ਤੋਂ ਸ਼ੁਰੂ ਹੋਣ ਵਾਲੇ 8 ਪੜਾਵਾਂ 'ਚ ਵੋਟਿੰਗ ਲਈ 294 ਸੀਟਾਂ 'ਚੋਂ 291 ਸੀਟਾਂ 'ਤੇ ਚੋਣ ਲੜੇਗੀ ਅਤੇ ਬਾਕੀ ਤਿੰਨ ਸੀਟਾਂ ਦਾਰਜੀਲਿੰਗ, ਕਲਿਮਪੋਂਗ ਅਤੇ ਕੁਰਸੇਓਂਗ ਤੋਂ ਵਿਮ ਗੁਰੂੰਗ ਦੀ ਅਗਵਾਈ ਵਾਲੀ ਜੀ.ਜੇ.ਐੱਮ. ਦੇ ਉਮੀਦਵਾਰ ਚੋਣ ਲੜਨਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨੰਦੀਗ੍ਰਾਮ ਵਿਧਾਨ ਸਭਾ ਖੇਤਰ ਤੋਂ ਚੋਣ ਲੜੇਗੀ।

PunjabKesari

ਇਹ ਵੀ ਪੜ੍ਹੋ : ਭਾਜਪਾ ਦਾ ਮਮਤਾ ਬੈਨਰਜੀ 'ਤੇ ਤੰਜ, ਕਿਹਾ- ਪ੍ਰਸ਼ਾਂਤ ਕਿਸ਼ੋਰ ਨੇ ਵੀ ਛੱਡਿਆ 'ਦੀਦੀ' ਦਾ ਸਾਥ

PunjabKesariਤ੍ਰਿਣਮੂਲ ਸੁਪਰੀਮੋ ਨੇ ਕਿਹਾ,''ਮੈਂ ਨੰਦੀਗ੍ਰਮ ਤੋਂ ਚੋਣ ਲੜਾਂਗੀ, ਮੈਂ ਭਵਾਨੀਪੁਰ ਸੀਟ ਛੱਡ ਦਿੱਤੀ ਹੈ।'' ਊਰਜਾ ਮੰਤਰੀ ਚੈਟਰਜੀ ਭਵਾਨੀਪੁਰ ਦੇ ਵਾਸੀ ਹਨ ਅਤੇ ਭਵਾਨੀਪੁਰ ਸੀਟ ਤੋਂ ਚੋਣ ਲੜਨਗੇ। ਬੈਨਰਜੀ ਨੇ ਇਸ ਸੀਟ ਤੋਂ 2011 ਅਤੇ 2016 'ਚ ਚੋਣ ਜਿੱਤੀ ਸੀ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੇ 291 ਉਮੀਦਵਾਰਾਂ 'ਚ 50 ਜਨਾਨੀਆਂ, 42 ਮੁਸਲਿਮ ਉਮੀਦਵਾਰ ਵੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਬੰਗਾਲ ਦੀਆਂ ਚੋਣਾਂ ਲਈ ਤ੍ਰਿਣਮੂਲ ਉਮੀਦਵਾਰ ਦੇ ਤੌਰ 'ਤੇ 50 ਜਨਾਨੀਆਂ, 42 ਮੁਸਲਿਮ ਉਮੀਦਵਾਰ, 79 ਅਨੁਸੂਚਿਤ ਜਾਤੀ ਅਤੇ 17 ਅਨੁਸੂਚਿਤ ਜਨਜਾਤੀ ਉਮੀਦਵਾਰ ਚੋਣ ਲੜਨਗੇ।'' ਮਮਤਾ ਨੇ ਕਿਹਾ,''ਅਸੀਂ ਕਲਾ, ਖੇਡ, ਮੀਡੀਆ ਅਤੇ ਸੰਸਕ੍ਰਿਤ ਦੇ ਖੇਤਰਾਂ ਤੋਂ ਪ੍ਰਸਿੱਧ ਹਸਤੀਆਂ ਨੂੰ ਟਿਕਟ ਦਿੱਤੇ ਹਨ।'' 

PunjabKesariਇਹ ਵੀ ਪੜ੍ਹੋ : TMC ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਦਾ ਹੁਕਮ, 72 ਘੰਟੇ 'ਚ ਹਟਾਓ PM ਮੋਦੀ ਦੀ ਤਸਵੀਰ

PunjabKesari

PunjabKesari

PunjabKesari


DIsha

Content Editor

Related News