ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੇਤਾ ਦੀ ਗੋਲੀ ਮਾਰ ਕੇ ਹੱਤਿਆ

Saturday, Aug 09, 2025 - 09:01 PM (IST)

ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੇਤਾ ਦੀ ਗੋਲੀ ਮਾਰ ਕੇ ਹੱਤਿਆ

ਕੋਲਕਾਤਾ (ਭਾਸ਼ਾ)-ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲੇ ’ਚ ਸ਼ਨੀਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰ ਰਾਏ (31) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਚਿਕਨ ਖਰੀਦਣ ਲਈ ਬਾਹਰ ਗਏ ਸਨ, ਉਦੋਂ ਪੁੰਡੀਮਾਰੀ ਦੇ ਡੋਡੇਯਾਰ ਹਾਟ ਇਲਾਕੇ ’ਚ ਉਨ੍ਹਾਂ ਨੂੰ ਨੇੜਿਓਂ ਗੋਲੀ ਮਾਰ ਦਿੱਤੀ ਗਈ।

ਉਨ੍ਹਾਂ ਦੀ ਮਾਂ (ਕੁੰਤਲਾ ਰਾਏ) ਦੋਵਾਗੁੜੀ ਪੰਚਾਇਤ ਦੀ ਪ੍ਰਧਾਨ ਹਨ। ਰਾਏ ਖੁਦ ਇਲਾਕੇ ’ਚ ਪਾਰਟੀ ਦੀ ਯੁਵਾ ਇਕਾਈ ਦਾ ਇਕ ਮਸ਼ਹੂਰ ਚਿਹਰਾ ਸਨ। ਦਿਨ-ਦਿਹਾੜੇ ਭੀੜ-ਭੜੱਕੇ ਵਾਲੇ ਹਫ਼ਤਾਵਾਰੀ ਬਾਜ਼ਾਰ ’ਚ ਹੋਈ ਇਸ ਘਟਨਾ ਨਾਲ ਲੋਕਾਂ ’ਚ ਦਹਿਸ਼ਤ ਫੈਲ ਗਈ। ਪੁਲਸ ਨੇ ਦੱਸਿਆ ਕਿ ਰਾਏ ਨੂੰ ਤੁਰੰਤ ਨੇੜੇੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


author

Hardeep Kumar

Content Editor

Related News