ਗ੍ਰੇਟਰ ਨੋਇਡਾ ’ਚ ਟ੍ਰਾਂਸਪੋਰਟਰ ਦੀ ਗੋਲੀ ਮਾਰ ਕੇ ਹੱਤਿਆ

Friday, Jun 19, 2026 - 08:40 PM (IST)

ਗ੍ਰੇਟਰ ਨੋਇਡਾ ’ਚ ਟ੍ਰਾਂਸਪੋਰਟਰ ਦੀ ਗੋਲੀ ਮਾਰ ਕੇ ਹੱਤਿਆ

ਗ੍ਰੇਟਰ ਨੋਇਡਾ - ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਬਾਦਲਪੁਰ ਥਾਣਾ ਖੇਤਰ ’ਚ ਵੀਰਵਾਰ ਦੇਰ ਸ਼ਾਮ ਇਕ ਟ੍ਰਾਂਸਪੋਰਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਜੀਵਨ ਕਿਸ਼ੋਰ (50) ਪੁੱਤਰ ਰਾਮਦਾਸ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਫਰੂਖਾਬਾਦ ਜ਼ਿਲੇ ਦਾ ਵਾਸੀ ਸੀ ਅਤੇ ਮੌਜੂਦਾ ਸਮੇਂ ’ਚ ਰਾਇਲ ਸਿਟੀ, ਅੱਛੇਜਾ ਪਿੰਡ ਛਪਰੌਲਾ ’ਚ ਰਹਿ ਰਿਹਾ ਸੀ।

ਪੁਲਸ ਨੂੰ ਵੀਰਵਾਰ ਰਾਤ ਸੂਚਨਾ ਮਿਲੀ ਕਿ ਜੀਵਨ ਕਿਸ਼ੋਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਬਾਦਲਪੁਰ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸੀਨੀਅਰ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਸ਼ੁਰੂਆਤੀ ਜਾਂਚ ’ਚ ਮ੍ਰਿਤਕ ਦੇ ਗੁਆਂਢੀ ਵਿਸ਼ਾਲ ਕਸ਼ਯਪ ਅਤੇ ਉਸ ਦੇ ਸਾਥੀ ਵਿੱਕੀ ਦਾ ਨਾਂ ਸਾਹਮਣੇ ਆਇਆ ਹੈ।


author

Inder Prajapati

Content Editor

Related News