ਕਿੰਨਰ ਮਾਇਆ ਰਾਣੀ ਨੇ ਚੋਣ ਲੜਨ ਦਾ ਕੀਤਾ ਐਲਾਨ, ਬਿਹਾਰ ਦੀ ਇਸ ਸੀਟ ਤੋਂ ਲੜੇਗੀ ਚੋਣ

Monday, Sep 15, 2025 - 01:01 PM (IST)

ਕਿੰਨਰ ਮਾਇਆ ਰਾਣੀ ਨੇ ਚੋਣ ਲੜਨ ਦਾ ਕੀਤਾ ਐਲਾਨ, ਬਿਹਾਰ ਦੀ ਇਸ ਸੀਟ ਤੋਂ ਲੜੇਗੀ ਚੋਣ

ਬਿਹਾਰ : ਪੱਛਮੀ ਚੰਪਾਰਨ ਜ਼ਿਲ੍ਹੇ ਦੀ ਇੱਕ ਮਸ਼ਹੂਰ ਟਰਾਂਸਜੈਂਡਰ ਪ੍ਰਤੀਨਿਧੀ ਮਾਇਆ ਰਾਣੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਰਕਟੀਆਗੰਜ ਤੋਂ ਚੋਣ ਲੜੇਗੀ। ਮਾਇਆ ਰਾਣੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਾ ਸਿਰਫ਼ ਸਮਾਜ ਸੇਵਾ ਲਈ ਸਗੋਂ ਸਮਾਜ ਦੀ ਅਸਲ ਪ੍ਰਤੀਨਿਧਤਾ ਲਈ ਵੀ ਕਦਮ ਚੁੱਕਣੇ ਜ਼ਰੂਰੀ ਹਨ। ਮਾਇਆ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਨੂੰ ਵੀ ਹਮੇਸ਼ਾ ਦੂਜੇ ਦਰਜੇ ਦਾ ਸਮਾਜ ਮੰਨਿਆ ਜਾਂਦਾ ਹੈ ਪਰ ਅਸਲ ਵਿਚ ਇਹ ਭਾਈਚਾਰਾ ਹਰ ਔਖੇ ਸਮੇਂ ਵਿਚ ਦੇਸ਼ ਅਤੇ ਸਮਾਜ ਦੀ ਸੇਵਾ ਕਰਦਾ ਹੈ। 

ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਉਹਨਾਂ ਕਿਹਾ ਕਿ ਅਸੀਂ ਘਰ-ਘਰ ਖ਼ੁਸ਼ੀਆਂ ਵੰਡਦੇ ਹਾਂ ਅਤੇ ਕਿਸੇ ਦਾ ਬੁਰਾ ਨਹੀਂ ਸੋਚਦੇ। ਚਾਹੇ ਕੋਰੋਨਾ ਮਹਾਮਾਰੀ ਹੋਵੇ, ਹੜ੍ਹ ਹੋਵੇ, ਸੋਕਾ ਹੋਵੇ, ਗਰੀਬ ਭੈਣਾਂ ਦਾ ਵਿਆਹ ਹੋਵੇ ਜਾਂ ਬੱਚਿਆਂ ਦੀ ਪੜਾਈ-ਅਸੀਂ ਹਰੇਕ ਮੁਸ਼ਕਲ ਦੇ ਸਮੇਂ ਵਿਚ ਹਿੱਸਾ ਲਿਆ ਹੈ। ਇਸ ਦੇ ਬਾਵਜੂਦ ਅੱਜ ਵੀ ਟਰਾਂਸਜੈਂਡਰ ਸਮਾਜ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਕਿੰਨਰ ਮਾਇਆ ਨੇ ਕਿਹਾ ਕਿ ਕਿੰਨਰ ਭਾਈਚਾਰੇ ਦੇ ਇਕ ਵਿਅਕਤੀ, ਜਿਸ ਨੂੰ ਸਮਾਜ ਵਿਚ ਅਣਗੌਲਿਆ ਕੀਤਾ ਜਾਂਦਾ ਹੈ, ਨੇ ਹੁਣ ਰਾਜਨੀਤਿਕ ਖੇਤਰ ਵਿਚ ਆਪਣੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। 

ਇਹ ਵੀ ਪੜ੍ਹੋ : IMD ਦੀ ਵੱਡੀ ਭਵਿੱਖਬਾਣੀ: ਇਨ੍ਹਾਂ 18 ਜ਼ਿਲ੍ਹਿਆਂ 'ਚ 5 ਦਿਨ ਗਰਜ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ!

ਦੱਸ ਦੇਈਏ ਕਿ ਚੋਣ ਲਈ ਮੈਦਾਨ ਵਿਚ ਉਤਰੇ ਟਰਾਂਸਜੈਂਡਰ ਪ੍ਰਤੀਨਿਧੀ ਮਾਇਆ ਨੇ ਸਥਾਨਕ ਨਾਗਰਿਕਾਂ, ਕਿੰਨਰ ਭਾਈਚਾਰੇ ਦੇ ਨੁਲਾਇੰਦਿਆ ਅਤੇ ਵੱਖ-ਵੱਖ ਸਮਾਜ ਸੇਵਕਾਂ ਦੀ ਮੌਜੂਦਗੀ ਵਿਚ ਚੋਣ ਲੜਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਕੋਈ ਵੀ ਸੰਸਦ ਮੈਂਬਰ, ਵਿਧਾਇਕ, ਚੇਅਰਮੈਨ, ਕੌਂਸਲਰ ਕਦੇ ਵੀ ਸਾਡੇ ਦਰਦ ਅਤੇ ਦੁੱਖ ਨੂੰ ਸਮਝਣ ਨਹੀਂ ਆਇਆ। ਇਸ ਲਈ, ਹੁਣ ਅਸੀਂ ਖੁਦ ਚੋਣਾਂ ਲੜਾਂਗੇ, ਤਾਂ ਜੋ ਸਮਾਜ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

rajwinder kaur

Content Editor

Related News