ਵੱਡਾ ਹਾਦਸਾ ; ਚੱਲਦੀ ਟਰੇਨ 'ਚੋਂ ਹੇਠਾਂ ਡਿੱਗੇ ਕਈ ਯਾਤਰੀ, 5 ਦੀ ਹੋਈ ਦਰਦਨਾਕ ਮੌਤ

Monday, Jun 09, 2025 - 10:41 AM (IST)

ਵੱਡਾ ਹਾਦਸਾ ; ਚੱਲਦੀ ਟਰੇਨ 'ਚੋਂ ਹੇਠਾਂ ਡਿੱਗੇ ਕਈ ਯਾਤਰੀ, 5 ਦੀ ਹੋਈ ਦਰਦਨਾਕ ਮੌਤ

ਠਾਣੇ- ਮੁੰਬਈ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਲੋਕਲ ਟਰੇਨ 'ਚ ਸੋਮਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ, ਜਦੋਂ ਠਾਣੇ ਦੇ ਮੁੰਬਰਾ ਰੇਲਵੇ ਸਟੇਸ਼ਨ 'ਤੇ ਸੀਐੱਸਐੱਮਟੀ ਵੱਲ ਜਾ ਰਹੀ ਖਚਾਖਚ ਭਰੀ ਤੇਜ਼ ਲੋਕਲ ਟਰੇਨ ਤੋਂ ਕਈ ਯਾਤਰੀ ਡਿੱਗ ਪਏ, ਜਿਸ 'ਚ 5 ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਈ-ਰਿਕਸ਼ਾ ਚਾਰਜਿੰਗ ਸਟੇਸ਼ਨ 'ਚ ਲੱਗੀ ਅੱਗ, 2 ਲੋਕਾਂ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਅੱਜ ਉਸ ਸਮੇਂ ਵਾਪਰੀ ਜਦੋਂ ਜ਼ਿਆਦਾਤਰ ਲੋਕ ਕੰਮ ਦੇ ਪਹਿਲੇ ਦਿਨ ਦਫ਼ਤਰ ਜਾ ਰਹੇ ਸਨ। ਸਵੇਰੇ ਮੁੰਬਈ ਦੀਆਂ ਲੋਕਲ ਟਰੇਨਾਂ 'ਚ ਭਾਰੀ ਭੀੜ ਦਿਖਾਈ ਦੇ ਰਹੀ ਹੈ। ਟਰੇਨ 'ਚ ਭਾਰੀ ਭੀੜ ਕਾਰਨ ਯਾਤਰੀ ਦਰਵਾਜ਼ੇ 'ਤੇ ਲਟਕ ਕੇ ਯਾਤਰਾ ਕਰ ਰਹੇ ਸਨ, ਉਦੋਂ ਅਚਾਨਕ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਕਾਰਨ ਸਥਾਨਕ ਸੇਵਾ ਵੀ ਪ੍ਰਭਾਵਿਤ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News