ਵੱਡਾ ਹਾਦਸਾ : ਰੇਲਗੱਡੀਆਂ ਦੇ ਦਰਵਾਜ਼ਿਆਂ ’ਚ ਖੜ੍ਹੇ ਯਾਤਰੀ ਅਚਾਨਕ ਹੇਠਾਂ ਡਿੱਗੇ, 4 ਦੀ ਮੌਤ, 9 ਜ਼ਖ਼ਮੀ
Tuesday, Jun 10, 2025 - 06:55 PM (IST)

ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਇਕ ਭੀੜ-ਭੜੱਕੇ ਵਾਲੀ ਲੋਕਲ ਰੇਲਗੱਡੀ 'ਚੋਂ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਮੁੰਬਰਾ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਵਾਪਰਿਆ, ਜਦੋਂ 2 ਰੇਲਗੱਡੀਆਂ ਇਕ ਤਿੱਖੇ ਮੋੜ ’ਤੇ ਇਕ-ਦੂਜੇ ਨੇੜਿਓਂ ਲੰਘ ਰਹੀਆਂ ਸਨ। ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਦੱਸਿਆ ਕਿ ਘਟਨਾ ਵਿਚ ਸ਼ਾਮਲ ਲੋਕ 2 ਰੇਲਗੱਡੀਆਂ ਦੇ ਦਰਵਾਜ਼ਿਆਂ ’ਚ ਖੜ੍ਹ ਕੇ ਯਾਤਰਾ ਕਰ ਰਹੇ ਸਨ। ਇਕ ਰੇਲਗੱਡੀ ਕਸਾਰਾ ਵੱਲ ਅਤੇ ਦੂਜੀ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਮੁੰਬਈ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ : AI ਤੋਂ ਪੁੱਛਿਆ ਤਰਬੂਜ਼ ਮਿੱਠਾ ਹੈ ਜਾਂ ਨਹੀਂ? ChatGPT ਨੇ ਦਿੱਤਾ ਅਜਿਹਾ ਜਵਾਬ, ਹੱਕਾ-ਬੱਕਾ ਰਹਿ ਗਿਆ ਨੌਜਵਾਨ
ਪੁਲਸ ਨੇ ਦੱਸਿਆ ਕਿ ਇਹ ਘਟਨਾ ਭੀੜ-ਭੜੱਕੇ ਵਾਲੀਆਂ 2 ਰੇਲਗੱਡੀਆਂ ਦੇ ਦਰਵਾਜ਼ਿਆਂ ਨਾਲ ਲਟਕੇ ਯਾਤਰੀਆਂ ਅਤੇ ਉਨ੍ਹਾਂ ਦੇ ਬੈਗ ਇਕ-ਦੂਸਰੇ ਨਾਲ ਟਕਰਾਉਣ ਕਾਰਨ ਵਾਪਰੀ, ਜੋ ਕਿ ਉਲਟ ਦਿਸ਼ਾਵਾਂ ਵੱਲ ਜਾ ਰਹੀਆਂ ਸਨ। ਪੁਲਸ ਨੇ ਦੱਸਿਆ ਕਿ ਕਸਾਰਾ ਜਾਣ ਵਾਲੀ ਰੇਲਗੱਡੀ ਦੇ ਗਾਰਡ ਨੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿੱਥੇ 4 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : Rain Alert: 9,10,11,12 ਅਤੇ 13 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
ਇਸ ਘਟਨਾ ਤੋਂ ਬਾਅਦ ਰੇਲ ਮੰਤਰਾਲਾ ਨੇ ਮੁੰਬਈ ਉਪ-ਨਗਰੀ ਖੇਤਰ ਲਈ ਨਿਰਮਾਣ ਅਧੀਨ ਸਾਰੀਆਂ ਲੋਕਲ ਰੇਲਗੱਡੀਆਂ ਵਿਚ ਆਟੋਮੈਟਿਕ ਦਰਵਾਜ਼ੇ ਲਾਉਣ ਦਾ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ : 7 ਜੂਨ ਨੂੰ ਹੋਣ ਵਾਲਾ ਕੁਝ ਵੱਡਾ! ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।