ਓਡਿਸ਼ਾ ਟ੍ਰੇਨ ਹਾਦਸਾ : 40 ਲਾਸ਼ਾਂ ''ਤੇ ਜ਼ਖਮ ਦਾ ਨਹੀਂ ਹੈ ਇਕ ਵੀ ਨਿਸ਼ਾਨ, ਜਾਣੋ ਕਿੰਝ ਹੋਈ ਮੌਤ

06/06/2023 7:45:07 PM

ਨੈਸ਼ਨਲ ਡੈਸਕ : ਓਡਿਸ਼ਾ ਦੇ ਬਾਲਾਸੋਰ 'ਚ ਹੋਏ ਟ੍ਰੇਨ ਹਾਦਸੇ 'ਚ ਕੋਰੋਮੰਡਲ ਐਕਸਪ੍ਰੈੱਸ 'ਚੋਂ ਬਰਾਮਦ ਹੋਈਆਂ ਕਰੀਬ 40 ਲਾਸ਼ਾਂ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਸਰਕਾਰੀ ਰੇਲਵੇ ਪੁਲਸ (ਜੀਆਰਪੀ) ਨੇ ਇਹ ਜਾਣਕਾਰੀ ਦਿੱਤੀ ਹੈ। ਬਾਲਾਸੋਰ ਦੇ ਜੀਆਰਪੀ ਸਟੇਸ਼ਨ 'ਤੇ ਦਰਜ ਐੱਫਆਈਆਰ ਨੇ ਸੰਕੇਤ ਦਿੱਤਾ ਹੈ ਕਿ ਹਾਦਸੇ ਤੋਂ ਬਾਅਦ ਓਵਰਹੈੱਡ ਤਾਰਾਂ ਦੇ ਟੁੱਟਣ ਅਤੇ ਉਨ੍ਹਾਂ ਦੇ ਕੁਝ ਡੱਬੇ ਫਸ ਜਾਣ ਕਾਰਨ ਯਾਤਰੀਆਂ ਨੂੰ ਕਰੰਟ ਲੱਗ ਗਿਆ ਸੀ।

ਇਹ ਵੀ ਪੜ੍ਹੋ : ਮਮਤਾ 'ਚ 'ਮਮਤਾ' ਨਹੀਂ, ਓਡਿਸ਼ਾ ਰੇਲ ਹਾਦਸੇ 'ਤੇ ਅਨੁਰਾਗ ਠਾਕੁਰ ਨੇ ਦੀਦੀ 'ਤੇ ਕੱਸਿਆ ਤੰਜ

ਪੁਲਸ ਸਬ-ਇੰਸਪੈਕਟਰ ਪੀ. ਕੁਮਾਰ ਨਾਇਕ ਨੇ ਐੱਫਆਈਆਰ ਵਿੱਚ ਕਿਹਾ ਕਿ ਕਈ ਯਾਤਰੀਆਂ ਦੀ ਮੌਤ ਓਵਰਹੈੱਡ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਸੱਟਾਂ ਅਤੇ ਕਰੰਟ ਲੱਗਣ ਕਾਰਨ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੋਚਾਂ ਦੇ ਪਲਟਣ ਕਾਰਨ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਕਾਰਨ ਉਪਰੋਂ ਲੰਘਦੀਆਂ ਤਾਰਾਂ ਟੁੱਟ ਗਈਆਂ।

ਇਹ ਵੀ ਪੜ੍ਹੋ : Odisha Train Accident : ਕੀ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ?

ਬਾਲਾਸੋਰ 'ਚ ਸ਼ੁੱਕਰਵਾਰ ਨੂੰ 3 ਟ੍ਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਸਨ। ਇਸ ਘਟਨਾ 'ਚ 288 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 1200 ਲੋਕ ਜ਼ਖ਼ਮੀ ਹੋਏ ਹਨ। ਹਾਵੜਾ-ਚੇਨਈ ਕੋਰੋਮੰਡਲ ਐਕਸਪ੍ਰੈੱਸ, ਬੈਂਗਲੁਰੂ-ਹਾਵੜਾ ਐਕਸਪ੍ਰੈੱਸ ਅਤੇ ਇਕ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋਈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News