ਝਾਰਖੰਡ ''ਚ ਦਰਦਨਾਕ ਹਾਦਸਾ, ਬਿਜਲੀ ਦੇ ਖੰਭੇ ਨਾਲ ਟਕਰਾਈ ਕਾਰ, ਬੱਚੇ ਸਣੇ 5 ਕਾਂਵੜੀਆਂ ਦੀ ਮੌਤ

Thursday, Aug 01, 2024 - 08:09 PM (IST)

ਰਾਂਚੀ : ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇਕ ਕਾਰ ਦੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਜਾਣ ਕਾਰਨ ਦੋ ਨਾਬਾਲਗਾਂ ਸਮੇਤ ਪੰਜ ਕਾਂਵਾੜੀਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਬਲੂਮਠ ਥਾਣਾ ਖੇਤਰ ਦੇ ਤਾਮ ਟਾਮ ਟੋਲਾ 'ਚ ਤੜਕੇ ਕਰੀਬ 3 ਵਜੇ ਵਾਪਰਿਆ। ਇਸ ਘਟਨਾ ਵਿੱਚ ਤਿੰਨ ਲੋਕ ਝੁਲਸ ਵੀ ਗਏ। ਕਾਂਵੜੀਆਂ ਦੇਵਘਰ ਦੇ ਬਾਬਾ ਬੈਦਿਆਨਾਥ ਮੰਦਰ ਤੋਂ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ।

ਬਲੂਮਥ ਦੇ ਉਪ-ਮੰਡਲ ਪੁਲਸ ਅਧਿਕਾਰੀ ਆਸ਼ੂਤੋਸ਼ ਕੁਮਾਰ ਸਤਿਅਮ ਨੇ ਕਿਹਾ ਕਿ ਹਾਈ ਵੋਲਟੇਜ ਤਾਰ ਉਨ੍ਹਾਂ ਦੇ ਵਾਹਨ 'ਤੇ ਡਿੱਗ ਗਈ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਬਾਅਦ ਵਿੱਚ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਦੌਰਾਨ ਪੰਜ ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਚਾਰ ਦੀ ਪਛਾਣ ਰੰਗੀਲੀ ਕੁਮਾਰੀ (12), ਅੰਜਲੀ ਕੁਮਾਰੀ (15), ਦਿਲੀਪ ਉਰਾਂਵ (29) ਤੇ ਸਬਿਤਾ ਦੇਵੀ (30) ਦੇ ਰੂਪ ਵਿਚ ਹੋਈ ਹੈ।

ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹਾਦਸੇ ਵਿਚ ਪੰਜ ਕਾਂਵੜੀਆਂ ਦੀ ਮੌਤ ਉੱਤੇ ਸੋਗ ਵਿਅਕਤ ਕੀਤਾ। ਸੋਰੇਨ ਨੇ ਐਕਸ ਉੱਤੇ ਇਕ ਪੋਸਟ ਵਿਚ ਕਿਹਾ ਕਿ ਲਾਤੇਹਾਰ ਦੇ ਬਾਲੂਮਥ ਵਿਚ ਹਾਦਸੇ ਦੌਰਾਨ ਪੰਜ ਕਾਂਵੜੀਆਂ ਦੀ ਮੌਤ ਦੀ ਖਬਰ ਨਾਲ ਮਨ ਬਹੁਤ ਦੁਖੀ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸਾਂਤੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੀ ਦੁਖ ਦੀ ਘੜੀ ਨੂੰ ਸਹਿਨ ਕਰਨ ਦੀ ਸ਼ਕਤੀ ਦੇਵੇ। ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।


Baljit Singh

Content Editor

Related News