ਖੁੱਲ੍ਹੇ ''ਚ ਟਾਇਲਟ ਕਰਨ ''ਤੇ 2 ਦਲਿਤ ਬੱਚਿਆਂ ਦੀ ਕੁੱਟ-ਕੁੱਟ ਕੇ ਹੱਤਿਆ, 2 ਦੋਸ਼ੀ ਗ੍ਰਿਫਤਾਰ

9/25/2019 4:59:00 PM

ਸ਼ਿਵਪੁਰੀ (ਮੱਧ ਪ੍ਰਦੇਸ਼)— ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਭਾਵਖੇੜੀ ਪਿੰਡ 'ਚ ਬੁੱਧਵਾਰ ਦੀ ਸਵੇਰ ਪੰਚਾਇਤ ਭਵਨ ਦੇ ਸਾਹਮਣੇ ਟਾਇਲਟ ਕਰਨ 'ਤੇ 2 ਵਿਅਕਤੀਆਂ ਨੇ 2 ਦਲਿਤ ਬੱਚਿਆਂ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਸਿਰਸੋਦ ਪੁਲਸ ਥਾਣੇ ਦੇ ਇੰਚਾਰਜ ਨਿਰੀਖਕ ਆਰ.ਐੱਸ. ਧਾਕੜ ਨੇ ਦੱਸਿਆ ਕਿ ਪੁਲਸ ਨੇ ਮਾਮਲੇ 'ਚ 2 ਦੋਸ਼ੀਆਂ ਹਾਕਿਮ ਯਾਦਵ ਅਤੇ ਉਸ ਦੇ ਭਰਾ ਰਾਮੇਸ਼ਵਰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਕਿ ਘਟਨਾ 'ਚ 2 ਹੀ ਵਿਅਕਤੀ ਕਥਿਤ ਤੌਰ 'ਤੇ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਬੁਰੀ ਤਰ੍ਹਾਂ ਕੁੱਟੇ ਜਾਣ ਨਾਲ ਦੋਵੇਂ ਬੱਚੇ ਰੋਸ਼ਨੀ ਵਾਲਮੀਕਿ (12) ਅਤੇ ਅਵਿਨਾਸ਼ ਵਾਲਮੀਕਿ (10) ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਿਲਾ ਹਸਪਤਾਲ ਲਿਜਾਉਣ 'ਤੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਧਾਕੜ ਨੇ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਹਾਕਿਮ ਅਤੇ ਰਾਮੇਸ਼ਵਰ ਨੇ ਸਵੇਰੇ ਕਰੀਬ 6.30 ਵਜੇ ਉਨ੍ਹਾਂ ਦੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ, ਜਦੋਂ ਉਹ ਸੜਕ ਕੋਲ ਟਾਇਲਟ ਕਰ ਰਹੇ ਸਨ।

ਮ੍ਰਿਤਕ ਅਵਿਨਾਸ਼ ਦੇ ਪਿਤਾ ਮਨੋਜ ਵਾਲਮੀਕਿ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਯਾਦਵ ਬਹੁਲ ਹੈ ਅਤੇ ਪਿੰਡ 'ਚ ਉਨ੍ਹਾਂ ਨਾਲ ਜਾਤੀਗਤ ਆਧਾਰ 'ਤੇ ਭੇਦਭਾਵ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੋਸ਼ ਲਗਾਆਿ ਕਿ ਪਿੰਡ ਦੇ ਸਾਰੇ ਲੋਕਾਂ ਵਲੋਂ ਪਾਣੀ ਲੈਣ ਤੋਂ ਬਾਅਦ ਹੀ ਉਨ੍ਹਾਂ ਨੂੰ ਹੈਂਡਪੰਪ 'ਚੋਂ ਪਾਣੀ ਕੱਢਣ ਦੀ ਮਨਜ਼ੂਰੀ ਹੈ। ਉਨ੍ਹਾਂ ਨੇ ਕਿਹਾ,''2 ਸਾਲ ਪਹਿਲਾਂ ਮੇਰੀ ਦੋਸ਼ੀਆਂ ਨਾਲ ਬਹਿਸ ਹੋਈ ਸੀ ਅਤੇ ਉਨ੍ਹਾਂ ਨੇ ਮੈਨੂੰ ਜਾਤੀਗਤ ਗਾਲ੍ਹਾਂ ਕੱਢਦੇ ਹੋਏ ਮਾਰਨ ਦੀ ਧਮਕੀ ਦਿੱਤੀ ਸੀ।'' ਮਨੋਜ ਨੇ ਕਿਹਾ,''ਇਸ ਤੋਂ ਇਲਾਵਾ ਉਹ ਚਾਹੁੰਦੇ ਸਨ ਕਿ ਮੈਂ ਘੱਟ ਪੈਸੇ 'ਚ ਉਨ੍ਹਾਂ ਲਈ ਮਜ਼ਦੂਰੀ ਕਰਾਂ।'' ਧਾਕੜ ਨੇ ਦੱਸਿ ਆਕਿ ਦੋਹਾਂ ਦੋਸ਼ੀਆਂ 'ਤੇ ਕਤਲ ਅਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰਾਂ ਦੀ ਰੋਕਥਾਮ) ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦਰਮਿਆਨ ਪ੍ਰਸ਼ਾਸਨ ਨੇ ਘਟਨਾ ਤੋਂ ਬਾਅਦ ਚੌਕਸੀ ਦੇ ਤੌਰ 'ਤੇ ਜ਼ਿਲਾ ਹੈੱਡ ਕੁਆਰਟਰ ਤੋਂ ਕਰੀਬ 25 ਕਿਲੋਮੀਟਰ ਦੂਰ ਭਾਵਖੇੜੀ ਪਿੰਡ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਦਲਿਤ ਸੰਗਠਨ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਵੀ ਪਿੰਡ ਪਹੁੰਚ ਰਹੇ ਹਨ। ਬਸਪਾ ਮੁਖੀ ਮਾਇਆਵਤੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ 'ਤੇ ਦੁਖ ਜ਼ਾਹਰ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha