ਅੱਜ ਇਨ੍ਹਾਂ ਰਾਸ਼ੀਆਂ ਦਾ ਹੈ 'ਗੋਲਡਨ ਡੇਅ' ! ਖੁੱਲ੍ਹਣਗੇ ਕਿਸਮਤ ਦਾ ਤਾਲੇ

Friday, Apr 10, 2026 - 08:30 AM (IST)

ਅੱਜ ਇਨ੍ਹਾਂ ਰਾਸ਼ੀਆਂ ਦਾ ਹੈ 'ਗੋਲਡਨ ਡੇਅ' ! ਖੁੱਲ੍ਹਣਗੇ ਕਿਸਮਤ ਦਾ ਤਾਲੇ

ਵੈੱਬ ਡੈਸਕ - ਅੱਜ 10 ਅਪ੍ਰੈਲ 2026 ਦਾ ਦਿਨ ਤੁਹਾਡੇ ਜੀਵਨ 'ਚ ਕਾਫੀ ਕੁਝ ਨਵੀਆਂ ਤਬਦੀਲੀਆਂ ਲੈ ਕੇ ਆਵੇਗਾ। ਗ੍ਰਹਿਆਂ ਦੀ ਬਦਲਦੀ ਚਾਲ ਦੇ ਅਨੁਸਾਰ, ਅੱਜ ਕਈ ਰਾਸ਼ੀਆਂ ਲਈ ਕਿਸਮਤ ਦਾ ਤਾਲਾ ਖੁੱਲ੍ਹਣ ਵਾਲਾ ਹੈ ਅਤੇ ਕੁਝ ਲਈ ਇਹ ਦਿਨ ਗੋਲਡਨ ਡੇ ਸਾਬਤ ਹੋ ਸਕਦਾ ਹੈ, ਜਦਕਿ ਕੁਝ ਰਾਸ਼ੀਆਂ ਨੂੰ ਆਪਣੇ ਬੋਲਣ ਅਤੇ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਪਵੇਗੀ। ਸ਼ਾਸਤਰਾਂ ਦੀਆਂ ਗੱਲਾਂ ਅਤੇ ਧਰਮ ਦੇ ਅਨੁਸਾਰ, ਆਓ ਜਾਣਦੇ ਹਾਂ ਤੁਹਾਡੀ ਨੌਕਰੀ, ਵਪਾਰ, ਪਿਆਰ ਅਤੇ ਸਿਹਤ ਲਈ ਅੱਜ ਦੇ ਸਿਤਾਰੇ ਕੀ ਇਸ਼ਾਰਾ ਕਰ ਰਹੇ ਹਨ। ਆਓ ਜਾਣਦੇ ਹਾਂ ਇਸ ਰਾਸ਼ੀਫਲ ਬਾਰੇ...

ਮੇਖ 
- ਅੱਜ ਤੁਹਾਡੀ ਕਾਰਜਕੁਸ਼ਲਤਾ ਦੀ ਹਰ ਪਾਸੇ ਪ੍ਰਸ਼ੰਸਾ ਹੋਵੇਗੀ ਅਤੇ ਕੋਈ ਨਵਾਂ ਪ੍ਰੋਜੈਕਟ ਹੱਥ ਲੱਗ ਸਕਦਾ ਹੈ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ, ਪਰ ਸਿਹਤ ਪ੍ਰਤੀ ਸਚੇਤ ਰਹੋ ਕਿਉਂਕਿ ਜੋੜਾਂ ਦੇ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ।

ਬ੍ਰਿਖ 
- ਵਪਾਰ 'ਚ ਨਵੀਂ ਸਾਂਝੇਦਾਰੀ ਨਾਲ ਭਵਿੱਖ 'ਚ ਵੱਡੇ ਲਾਭ ਹੋਣ ਦੇ ਯੋਗ ਹਨ। ਜੀਵਨ ਸਾਥੀ ਨਾਲ ਧਾਰਮਿਕ ਯਾਤਰਾ ਦੀ ਯੋਜਨਾ ਬਣ ਸਕਦੀ ਹੈ। ਅੱਖਾਂ 'ਚ ਜਲਣ ਜਾਂ ਥਕਾਵਟ ਮਹਿਸੂਸ ਹੋਣ 'ਤੇ ਠੰਡੇ ਪਾਣੀ ਦੀ ਵਰਤੋਂ ਕਰੋ।

ਮਿਥੁਨ 
- ਧਨ ਦੇ ਲੈਣ-ਦੇਣ ਅਤੇ ਕਾਗਜ਼ੀ ਕਾਰਵਾਈ 'ਚ ਬਹੁਤ ਸਾਵਧਾਨੀ ਵਰਤੋ। ਪ੍ਰੇਮ ਸਬੰਧਾਂ 'ਚ ਮਾਮੂਲੀ ਕੜਵਾਹਟ ਆ ਸਕਦੀ ਹੈ, ਇਸ ਲਈ ਆਪਣੀ ਬਾਣੀ 'ਤੇ ਸੰਜਮ ਰੱਖੋ। ਮਾਨਸਿਕ ਤਣਾਅ ਕਾਰਨ ਸਿਰਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ।

ਕਰਕ 
- ਅੱਜ ਤੁਹਾਡੀ ਸਮਾਜਿਕ ਪ੍ਰਤਿਸ਼ਠਾ ਵਧੇਗੀ। ਰੁਕੇ ਹੋਏ ਸਰਕਾਰੀ ਕੰਮ ਕਿਸੇ ਦੋਸਤ ਦੀ ਮਦਦ ਨਾਲ ਪੂਰੇ ਹੋ ਸਕਦੇ ਹਨ। ਸਿਹਤ ਦੇ ਪੱਖੋਂ ਬਾਹਰਲੇ ਖੁੱਲ੍ਹੇ ਖਾਣੇ ਤੋਂ ਪਰਹੇਜ਼ ਕਰਨਾ ਬਿਹਤਰ ਰਹੇਗਾ।

ਸਿੰਘ 
- ਕਿਸਮਤ ਦਾ ਪੂਰਾ ਸਾਥ ਮਿਲੇਗਾ, ਜਿਸ ਨਾਲ ਤੁਹਾਡਾ ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਵਪਾਰ 'ਚ ਨਿਵੇਸ਼ ਲਈ ਅੱਜ ਦਾ ਦਿਨ ਸਭ ਤੋਂ ਉੱਤਮ ਹੈ। ਮੋਢਿਆਂ ਜਾਂ ਗਰਦਨ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਕੰਨਿਆ 
- ਆਫਿਸ 'ਚ ਕੰਮ ਦਾ ਬੋਝ ਵਧੇਰੇ ਰਹੇਗਾ। ਵਪਾਰੀਆਂ ਨੂੰ ਅੱਜ ਆਮ ਲਾਭ ਹੋਵੇਗਾ, ਇਸ ਲਈ ਕੋਈ ਵੱਡਾ ਜੋਖਮ ਨਾ ਲਓ। ਸਿਹਤ ਦਾ ਧਿਆਨ ਰੱਖੋ, ਪੇਟ 'ਚ ਇਨਫੈਕਸ਼ਨ ਹੋਣ ਦਾ ਡਰ ਹੈ।

ਤੁਲਾ 
- ਰਚਨਾਤਮਕ ਕੰਮਾਂ ਵਿੱਚ ਰੁਚੀ ਵਧੇਗੀ। ਵਪਾਰਕ ਯਾਤਰਾਵਾਂ ਲਾਭਦਾਇਕ ਸਾਬਤ ਹੋਣਗੀਆਂ। ਸਿਹਤ ਆਮ ਰਹੇਗੀ, ਪਰ ਠੰਡੀਆਂ ਚੀਜ਼ਾਂ ਦੇ ਸੇਵਨ ਤੋਂ ਬਚੋ, ਗਲੇ ਵਿੱਚ ਦਿੱਕਤ ਹੋ ਸਕਦੀ ਹੈ।

ਬ੍ਰਿਸ਼ਚਕ
- ਕਰੀਅਰ 'ਚ ਉੱਨਤੀ ਦੇ ਨਵੇਂ ਮੌਕੇ ਮਿਲਣਗੇ। ਧਨ ਲਾਭ ਦੇ ਪ੍ਰਬਲ ਯੋਗ ਹਨ, ਜਿਸ ਨਾਲ ਬੈਂਕ ਬੈਲੇਂਸ ਵਧੇਗਾ। ਸਰੀਰ 'ਚ ਸੁਸਤੀ ਛਾਈ ਰਹਿ ਸਕਦੀ ਹੈ, ਇਸ ਲਈ ਲਾਪਰਵਾਹੀ ਨਾ ਵਰਤੋ।

ਧਨੁ 
- ਪੂਰਾ ਦਿਨ ਆਤਮ-ਵਿਸ਼ਵਾਸ ਨਾਲ ਭਰਿਆ ਰਹੇਗਾ। ਵਪਾਰ 'ਚ ਨਵੀਂ ਡੀਲ ਫਾਈਨਲ ਹੋ ਸਕਦੀ ਹੈ। ਪੁਰਾਣੀ ਬਿਮਾਰੀ ਤੋਂ ਰਾਹਤ ਮਿਲਣ ਦੀ ਪੂਰੀ ਸੰਭਾਵਨਾ ਹੈ।

ਮਕਰ 
- ਫਜ਼ੂਲਖਰਚੀ ਤੋਂ ਬਚੋ, ਨਹੀਂ ਤਾਂ ਬਜਟ ਵਿਗੜ ਸਕਦਾ ਹੈ। ਕਾਰਜ ਖੇਤਰ 'ਚ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਗੋਡਿਆਂ ਦੇ ਦਰਦ ਜਾਂ ਪੈਰਾਂ 'ਚ ਖਿੱਚ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ।

ਕੁੰਭ  
- ਜ਼ਮੀਨ-ਜਾਇਦਾਦ ਨਾਲ ਜੁੜੇ ਕਾਨੂੰਨੀ ਮਾਮਲਿਆਂ 'ਚ ਸਫਲਤਾ ਮਿਲੇਗੀ। ਨੌਕਰੀ 'ਚ ਤਰੱਕੀ ਜਾਂ ਤਨਖਾਹ ਵਧਣ ਦੇ ਯੋਗ ਹਨ। ਰਾਤ ਨੂੰ ਹਲਕਾ ਭੋਜਨ ਹੀ ਕਰੋ।

ਮੀਨ 
- ਅੱਜ ਦਾ ਦਿਨ ਮਿਲਿਆ-ਜੁਲਿਆ ਰਹੇਗਾ। ਵਪਾਰ 'ਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹਿ ਸਕਦੀ ਹੈ। ਚਮੜੀ ਨਾਲ ਸਬੰਧਤ ਐਲਰਜੀ ਹੋ ਸਕਦੀ ਹੈ, ਇਸ ਲਈ ਸਾਵਧਾਨੀ ਵਰਤੋ।


author

Sunaina

Content Editor

Related News