ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! 17 ਸਤੰਬਰ ਨੂੰ ਵਰ੍ਹੇਗਾ ਨੋਟਾਂ ਦਾ ਮੀਂਹ

9/16/2026 8:12:37 PM

ਵੈੱਬ ਡੈਸਕ: 17 ਸਤੰਬਰ 2026 ਦਾ ਦਿਨ ਕੁਝ ਰਾਸ਼ੀਆਂ ਲਈ ਬਹੁਤ ਖ਼ਾਸ ਅਤੇ ਸਕਾਰਾਤਮਕ ਰਹਿਣ ਵਾਲਾ ਹੈ। ਜੋਤਿਸ਼ ਮਾਹਰਾਂ ਅਨੁਸਾਰ, ਗ੍ਰਹਿਆਂ ਦੀ ਚਾਲ ਦੇ ਵਿਚਕਾਰ ਇਨ੍ਹਾਂ 4 ਰਾਸ਼ੀਆਂ ਨੂੰ ਧਨ, ਕਰੀਅਰ ਅਤੇ ਕਾਰੋਬਾਰ ਵਿਚ ਵੱਡੇ ਮੌਕੇ ਅਤੇ ਚੰਗੇ ਨਤੀਜੇ ਮਿਲ ਸਕਦੇ ਹਨ। ਕਈ ਰਾਸ਼ੀਆਂ ਵਿਚ ਅਚਾਨਕ ਧਨ ਲਾਭ ਦੇ ਯੋਗ ਬਣ ਰਹੇ ਹਨ, ਜਿਸ ਕਾਰਨ ਕੋਈ ਨਵਾਂ ਪ੍ਰਾਜੈਕਟ ਮਿਲਣ, ਰੁਕਿਆ ਪੈਸਾ ਮਿਲਣ ਜਿਹੇ ਅਸਾਰ ਬਣ ਸਕਦੇ ਹਨ, ਜੋ ਕਿਸੇ ਲਾਟਰੀ ਤੋਂ ਘੱਟ ਨਹੀਂ ਹੋਵੇਗਾ।

1. ਕੰਨਿਆ ਰਾਸ਼ੀ (Virgo): ਇਨ੍ਹਾਂ ਲੋਕਾਂ ਲਈ ਦਿਨ ਲਾਭਦਾਇਕ ਰਹਿ ਸਕਦਾ ਹੈ। ਅਚਾਨਕ ਧਨ ਲਾਭ ਦੇ ਯੋਗ ਬਣ ਰਹੇ ਹਨ। ਕੰਮ ਵਾਲੀ ਥਾਂ 'ਤੇ ਨਵਾਂ ਪ੍ਰੋਜੈਕਟ ਮਿਲ ਸਕਦਾ ਹੈ, ਜਿਸ ਨੂੰ ਤੁਸੀਂ ਸਫ਼ਲਤਾਪੂਰਵਕ ਪੂਰਾ ਕਰਨ ਵਿੱਚ ਸਮਰੱਥ ਰਹੋਗੇ। ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਰਹੇਗਾ ਅਤੇ ਸਿਹਤ ਚੰਗੀ ਰਹਿਣ ਨਾਲ ਤੁਸੀਂ ਪੂਰੇ ਉਤਸ਼ਾਹ ਨਾਲ ਕੰਮ ਕਰ ਸਕੋਗੇ।

2. ਮਕਰ ਰਾਸ਼ੀ (Capricorn): ਕੱਲ੍ਹ ਦਾ ਦਿਨ ਤੁਹਾਡੇ ਲਈ ਕਈ ਚੰਗੇ ਮੌਕੇ ਲੈ ਕੇ ਆ ਸਕਦਾ ਹੈ। ਤੁਸੀਂ ਊਰਜਾ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਰਹੋਗੇ। ਕਾਰੋਬਾਰ ਨਾਲ ਜੁੜੀ ਕੋਈ ਵੱਡੀ ਡੀਲ ਫਾਈਨਲ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਘਰ ਵਿਚ ਮਹਿਮਾਨ ਦੇ ਆਉਣ ਨਾਲ ਮਾਹੌਲ ਖ਼ੁਸ਼ਗਵਾਰ ਰਹੇਗਾ। ਦਫ਼ਤਰ ਵਿਚ ਕਈ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ, ਪਰ ਤੁਹਾਡੀ ਮਿਹਨਤ ਦਾ ਵਧੀਆ ਨਤੀਜਾ ਮਿਲੇਗਾ।

3. ਕੁੰਭ ਰਾਸ਼ੀ (Aquarius): ਇਨ੍ਹਾਂ ਲੋਕਾਂ ਲਈ ਦਿਨ ਸ਼ਾਨਦਾਰ ਰਹਿ ਸਕਦਾ ਹੈ। ਕੰਮ ਵਾਲੀ ਥਾਂ 'ਤੇ ਬੌਸ ਦੀਆਂ ਉਮੀਦਾਂ 'ਤੇ ਤੁਸੀਂ ਖਰੇ ਉਤਰੋਗੇ। ਤੁਹਾਡਾ ਰਚਨਾਤਮਕ ਪੱਖ ਮਜ਼ਬੂਤ ਰਹੇਗਾ ਅਤੇ ਕਿਸੇ ਸੰਸਥਾ ਵੱਲੋਂ ਸਨਮਾਨ ਜਾਂ ਪਛਾਣ ਮਿਲ ਸਕਦੀ ਹੈ। ਨਵੇਂ ਲੋਕਾਂ ਨਾਲ ਸੰਪਰਕ ਬਣਨਗੇ, ਜੋ ਭਵਿੱਖ ਵਿਚ ਲਾਭਦਾਇਕ ਸਾਬਤ ਹੋਣਗੇ।

4. ਸਿੰਘ ਰਾਸ਼ੀ (Leo): ਇਨ੍ਹਾਂ ਲਈ ਵੀ ਦਿਨ ਨਵੇਂ ਮੌਕਿਆਂ ਨਾਲ ਆਵੇਗਾ। ਔਲਾਦ ਵੱਲੋਂ ਚੰਗੀ ਖ਼ਬਰ ਮਿਲਣ ਨਾਲ ਮਨ ਖ਼ੁਸ਼ ਰਹੇਗਾ। ਤੁਹਾਡਾ ਧਿਆਨ ਕਰੀਅਰ ਨੂੰ ਅੱਗੇ ਵਧਾਉਣ 'ਤੇ ਰਹੇਗਾ। ਕਿਸੇ ਲੋੜਵੰਦ ਦੀ ਮਦਦ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਆਤਮ-ਸੰਤੁਸ਼ਟੀ ਮਿਲੇਗੀ।
 


Anmol Tagra

Content Editor Anmol Tagra