ਇਨ੍ਹਾਂ ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਅਗਲੇ 90 ਦਿਨਾਂ ਤਕ...
9/14/2026 8:36:40 PM
ਵੈੱਬ ਡੈਸਕ: ਕੇਤੂ ਗ੍ਰਹਿ ਨੇ ਸੂਰਜ ਦੀ ਰਾਸ਼ੀ ਸਿੰਘ ਵਿਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਹ ਅਗਲੇ 90 ਦਿਨਾਂ ਤੱਕ ਰਹਿਣਗੇ। ਜੋਤਿਸ਼ ਵਿਚ ਭਾਵੇਂ ਕੇਤੂ ਨੂੰ ਇਕ ਕਰੂਰ ਗ੍ਰਹਿ ਮੰਨਿਆ ਜਾਂਦਾ ਹੈ, ਪਰ ਸਿੰਘ ਰਾਸ਼ੀ ਵਿਚ ਇਸ ਦਾ ਇਹ ਬਦਲਾਅ 6 ਰਾਸ਼ੀਆਂ ਲਈ ਬਹੁਤ ਸ਼ੁੱਭ ਅਤੇ ਕਿਸੇ ਵਰਦਾਨ ਵਾਂਗ ਸਾਬਤ ਹੋਣ ਵਾਲਾ ਹੈ। ਇਸ ਨਾਲ ਅਚਾਨਕ ਧਨ ਲਾਭ, ਮਾਨਸਿਕ ਸਪੱਸ਼ਟਤਾ ਅਤੇ ਰੁਕੇ ਹੋਏ ਕੰਮਾਂ ਵਿਚ ਤੇਜ਼ੀ ਆਵੇਗੀ।
1. ਮੇਖ ਰਾਸ਼ੀ: ਮੇਖ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਸ਼ੁੱਭ ਰਹੇਗਾ। ਪੜ੍ਹਾਈ, ਖੋਜ ਅਤੇ ਰਚਨਾਤਮਕ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਵੱਡੀ ਸਫਲਤਾ ਮਿਲੇਗੀ। ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਸ਼ੇਅਰ ਬਾਜ਼ਾਰ ਜਾਂ ਲਾਟਰੀ ਤੋਂ ਅਚਾਨਕ ਧਨ ਲਾਭ ਹੋਣ ਦੇ ਯੋਗ ਹਨ।
2. ਮਿਥੁਨ ਰਾਸ਼ੀ: ਤੀਜੇ ਭਾਵ ਵਿਚ ਕੇਤੂ ਦੇ ਆਉਣ ਨਾਲ ਹਿੰਮਤ ਅਤੇ ਫੈਸਲੇ ਲੈਣ ਦੀ ਸਮਰੱਥਾ ਵਧੇਗੀ। ਕੰਮ ਦੇ ਖੇਤਰ ਵਿਚ ਵਿਰੋਧੀ ਸ਼ਾਂਤ ਰਹਿਣਗੇ। ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਨੌਕਰੀ ਬਦਲਣ ਲਈ ਅਗਲੇ 90 ਦਿਨ ਬਹੁਤ ਵਧੀਆ ਮੌਕੇ ਲੈ ਕੇ ਆ ਰਹੇ ਹਨ।
3. ਸਿੰਘ ਰਾਸ਼ੀ: ਕੇਤੂ ਤੁਹਾਡੀ ਹੀ ਰਾਸ਼ੀ (ਪਹਿਲੇ ਭਾਵ) ਵਿਚ ਆਇਆ ਹੈ, ਜਿਸ ਨਾਲ ਆਤਮ-ਚਿੰਤਨ ਅਤੇ ਅਧਿਆਤਮ ਵੱਲ ਰੁਝਾਨ ਵਧੇਗਾ। ਤੁਹਾਡੀ ਅਗਵਾਈ ਕਰਨ ਦੀ ਸਮਰੱਥਾ ਮਜ਼ਬੂਤ ਹੋਵੇਗੀ। ਸਿਹਤ ਬਾਰੇ ਥੋੜ੍ਹਾ ਸੁਚੇਤ ਰਹਿਣ ਦੀ ਲੋੜ ਹੈ, ਪਰ ਕਰੀਅਰ ਅਤੇ ਸਮਾਜਿਕ ਮਾਣ-ਸਤਿਕਾਰ ਵਿੱਚ ਵਾਧਾ ਹੋਵੇਗਾ।
4. ਤੁਲਾ ਰਾਸ਼ੀ: ਗਿਆਰਵੇਂ (ਲਾਭ) ਭਾਵ ਵਿਚ ਕੇਤੂ ਦੀ ਮੌਜੂਦਗੀ ਨਾਲ ਆਰਥਿਕ ਸਥਿਤੀ ਵਿਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਜਮ੍ਹਾਂ ਪੂੰਜੀ ਵਧੇਗੀ ਅਤੇ ਸੀਨੀਅਰ ਅਧਿਕਾਰੀਆਂ ਜਾਂ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਵੱਡੇ ਪ੍ਰਾਜੈਕਟ ਪੂਰੇ ਹੋਣਗੇ।
5. ਧਨੂ ਰਾਸ਼ੀ: ਨੌਵੇਂ (ਭਾਗ) ਭਾਵ ਵਿਚ ਕੇਤੂ ਦਾ ਗੋਚਰ ਸੁੱਤੀ ਕਿਸਤਮ ਨੂੰ ਜਗਾਵੇਗਾ। ਧਾਰਮਿਕ ਕੰਮਾਂ ਵਿਚ ਰੁਚੀ ਵਧੇਗੀ ਅਤੇ ਲੰਬੀ ਦੂਰੀ ਦੀਆਂ ਯਾਤਰਾਵਾਂ ਲਾਭਦਾਇਕ ਰਹਿਣਗੀਆਂ। ਵਿਦੇਸ਼ ਵਿਚ ਪੜ੍ਹਨ ਜਾਂ ਨੌਕਰੀ ਕਰਨ ਦੇ ਚਾਹਵਾਨਾਂ ਲਈ ਸਥਿਤੀਆਂ ਅਨੁਕੂਲ ਹੋਣਗੀਆਂ।
6. ਕੁੰਭ ਰਾਸ਼ੀ: ਸੱਤਵੇਂ ਭਾਵ ਵਿਚ ਕੇਤੂ ਦਾ ਪ੍ਰਭਾਵ ਵਪਾਰਕ ਰਿਸ਼ਤਿਆਂ ਵਿਚ ਨਵੀਂ ਦਿਸ਼ਾ ਲਿਆਵੇਗਾ ਅਤੇ ਪੁਰਾਣੇ ਮਤਭੇਦ ਸੁਲਝਣਗੇ। ਇੰਪੋਰਟ-ਐਕਸਪੋਰਟ ਜਾਂ ਵਿਦੇਸ਼ੀ ਕੰਪਨੀਆਂ ਨਾਲ ਕੰਮ ਕਰਨ ਵਾਲਿਆਂ ਨੂੰ ਭਾਰੀ ਮੁਨਾਫਾ ਹੋਵੇਗਾ।
