ਅੱਜ ਦੇਸ਼ ਦੇ ਹਰ ਸੂਬੇ ਨੂੰ ਵਿਕਾਸ ''ਚ ਬਰਾਬਰ ਤਰਜੀਹ ਮਿਲ ਰਹੀ: PM ਮੋਦੀ

Thursday, Sep 14, 2023 - 06:01 PM (IST)

ਅੱਜ ਦੇਸ਼ ਦੇ ਹਰ ਸੂਬੇ ਨੂੰ ਵਿਕਾਸ ''ਚ ਬਰਾਬਰ ਤਰਜੀਹ ਮਿਲ ਰਹੀ: PM ਮੋਦੀ

ਰਾਏਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਦੁਨੀਆ ਦੀਆਂ ਵੱਡੀਆਂ ਸੰਸਥਾਵਾਂ ਭਾਰਤ ਦੀ ਸਫ਼ਲਤਾ ਤੋਂ ਸਿੱਖਣ ਦੀ ਗੱਲ ਕਰ ਰਹੀਆਂ ਹਨ ਕਿਉਂਕਿ ਅੱਜ ਦੇਸ਼ ਦੇ ਹਰ ਸੂਬੇ ਨੂੰ ਵਿਕਾਸ 'ਚ ਬਰਾਬਰ ਦੀ ਤਰਜੀਹ ਮਿਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਏਗੜ੍ਹ ਜ਼ਿਲ੍ਹੇ ਦੇ ਕੋਡਾਤਰਾਈ ਪਿੰਡ ਵਿਚ ਵੀਰਵਾਰ ਨੂੰ ਲੱਗਭਗ 6,350 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉਦਘਾਟਨ ਕੀਤਾ। 

ਇਹ ਵੀ ਪੜ੍ਹੋ- ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ 'ਚ 5 ਦਿਨ ਮੀਂਹ ਦੀ ਸੰਭਾਵਨਾ, ਪੰਜਾਬ ਸਣੇ ਜਾਣੋ ਹੋਰ ਸੂਬਿਆਂ ਦਾ ਹਾਲ

ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਸਾਰਿਆਂ ਨੇ ਵੇਖਿਆ ਕਿ ਜੀ20 ਸੰਮੇਲਨ ਦੌਰਾਨ ਵੱਡੇ-ਵੱਡੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਦਿੱਲੀ ਆਏ ਸਨ। ਇਹ ਸਾਰੇ ਭਾਰਤ ਦੇ ਵਿਕਾਸ ਅਤੇ ਗਰੀਬ ਕਲਿਆਣ ਦੀ ਕੋਸ਼ਿਸ਼ ਤੋਂ ਪ੍ਰਭਾਵਿਤ ਹੋ ਕੇ ਗਏ ਹਨ। ਅੱਜ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਭਾਰਤ ਦੀ ਸਫ਼ਲਤਾ ਤੋਂ ਸਿੱਖਣ ਦੀ ਗੱਲ ਕਰ ਰਹੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਅੱਜ ਵਿਕਾਸ ਵਿਚ ਦੇਸ਼ ਦੇ ਹਰ ਸੂਬੇ ਨੂੰ ਹਰ ਇਲਾਕੇ ਨੂੰ ਬਰਾਬਰ ਤਰਜੀਹ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਨੂੰ ਲੈ ਕੇ ਕਿਹਾ ਕਿ ਅਸੀਂ ਮਿਲ ਕੇ ਪ੍ਰਦੇਸ਼ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਬੀਤੇ 9 ਸਾਲਾਂ 'ਚ ਅਸੀਂ ਛੱਤੀਸਗੜ੍ਹ ਦੇ ਬਹੁ-ਮੁਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਹੈ। 

ਇਹ ਵੀ ਪੜ੍ਹੋ- VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ

ਉਨ੍ਹਾਂ ਨੀਤੀਆਂ ਦਾ ਨਤੀਜਾ ਅੱਜ ਸਾਨੂੰ ਇੱਥੇ ਦਿਸ ਰਿਹਾ ਹੈ। ਅੱਜ ਛੱਤੀਸਗੜ੍ਹ 'ਚ ਕੇਂਦਰ ਸਰਕਾਰ ਵਲੋਂ ਹਰ ਖੇਤਰ 'ਚ ਵੱਡੀਆਂ ਯੋਜਨਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਨਵੀਆਂ-ਨਵੀਆਂ ਯੋਜਨਾਵਾਂ ਦੀ ਨੀਂਹ ਰੱਖੀ ਜਾ ਰਹੀ ਹੈ। ਰੇਲ ਪ੍ਰਾਜੈਕਟਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਛੱਤੀਸਗੜ੍ਹ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਉੱਚਾਈ ਦੇਵੇਗੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਛੱਤੀਸਗੜ੍ਹ ਦੀ ਵਿਕਾਸ ਯਾਤਰਾ 'ਚ ਇਹ ਕਦਮ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ 'ਤੇ ਲੈ ਕੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News